ਸੋਨੂੰ ਸੂਦ ਨੂੰ ਬਜ਼ੁਰਗ ਨਾਲ ਇਸ ਤਰੀਕੇ ਨਾਲ ਗੱਲ ਕਰਨਾ ਪਿਆ ਮਹਿੰਗਾ, ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ‘ਲੱਗਦਾ ਸੋਨੂੰ ਸੂਦ ਤਮੀਜ਼….’

written by Shaminder | November 30, 2022 04:36pm

ਸੋਨੂੰ ਸੂਦ (Sonu Sood) ਨੇ ਜਿਸ ਤਰ੍ਹਾਂ ਲਾਕਡਾਊਨ ਦੌਰਾਨ ਗਰੀਬ ‘ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ । ਉਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ‘ਚ ਵੀ ਰੀਅਲ ਹੀਰੋ ਦਾ ਦਰਜਾ ਦੇਣ ਲੱਗ ਪਏ । ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ । ਉਹ ਆਪਣੇ ਘਰ ‘ਚ ਵੀ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹੋਏ ਦਿਖਾਈ ਦਿੰਦੇ ਹਨ ।

Image Source: Twitter

ਹੋਰ ਪੜ੍ਹੋ : ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’

ਪਰ ਸੋਨੂੰ ਸੂਦ ਨੂੰ ਉਸ ਵੇਲੇ ਸੋਸ਼ਲ ਮੀਡੀਆ ਯੂਜ਼ਰਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਸੋਨੂੰ ਸੂਦ ਨੇ ਰਾਮ ਸਿੰਘ ਨਾਂਅ ਦੇ ਇੱਕ ਬਜ਼ੁਰਗ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ।ਇਹ ਉਹੀ ਬਜ਼ੁਰਗ ਹੈ, ਜੋ ਬਚਪਨ ‘ਚ ਸੋਨੂੰ ਸੂਦ ਨੂੰ ਛੱਡਣ ਦੇ ਲਈ ਜਾਂਦਾ ਹੁੰਦਾ ਸੀ ।

Sonu Sood

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਭੂਆ ਜਸਵਿੰਦਰ ਬਰਾੜ ਨੇ ਭਾਵੁਕ ਵੀਡੀਓ ਕੀਤਾ ਸਾਂਝਾ

ਪਰ ਸੋਨੂੰ ਸੂਦ ਦੇ ਬੋਲਣ ਦਾ ਤਰੀਕਾ ਯੂਜ਼ਰਸ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸੋਨੂੰ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ । ਇੱਕ ਨੇ ਇਸ ਵੀਡੀਓ ‘ਤੇ ਲਿਖਿਆ ‘ਸਰ ਆਪਨੇ ਬੋਲਨਾ ਨਹੀਂ ਸੀਖਾ ਹੈ ਠੀਕ ਸੇ, ਕਿ ਆਪਨੇ ਬੜੋ ਸੇ ਕੈਸੇ ਬੋਲਾ ਜਾਤਾ ਹੈ ।ਇੱਕ ਹੋਰ ਨੇ ਲਿਖਿਆ ‘ਬਜ਼ੁਰਗਾਂ ਨਾਲ ਗੱਲ ਕਰਨ ਦੇ ਉਸਦੇ ਤਰੀਕੇ ਲਈ ਮੇਰੀ ਟਿੱਪਣੀ ਨੂੰ ਨਾਪਸੰਦ ਵਜੋਂ ਵਰਤੋ’ ।

Sonu sood Image Source : Instagram

ਜਦੋਂਕਿ ਇੱਕ ਦੂਜੇ ਨੇ ਲਿਖਿਆ ‘ਯੇ ਤੋ ਸਹੀ ਹੈ ਆਪ ਸਾਈਕਲ ਪੇ ਘੂਮ ਰਹੇ ਹੋ ਪਰ ਰਿਸਪੈਕਟ ਨਹੀਂ ਦੇ ਰਹੇ’। ਇੱਕ ਹੋਰ ਨੇ ਲਿਖਿਆ ਕਿ ‘ਸੋਨੂੰ ਸਰ ਅੰਕਲ ਆਪਸੇ ਉਮਰ ਮੇਂ ਬੜੇ ਹੈਂ ਔਰ ਆਪ ਉਨਕੋ ਰਾਮ ਬੋਲ ਰਹੇ ਹੋ’।ਇਸ ਤੋਂ ਇਲਾਵਾ ਹੋਰ ਪ੍ਰਸ਼ੰਸਕਾਂ ਨੇ ਵੀ ਕਮੈਂਟਸ ਕੀਤੇ ਹਨ ।

 

View this post on Instagram

 

A post shared by Sonu Sood (@sonu_sood)

You may also like