ਕੌਰ ਬੀ ਨੇ ਸ਼ੇਅਰ ਕੀਤੀ ਖ਼ਾਸ ਪੋਸਟ, ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

written by Shaminder | May 13, 2021

ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੀਆਂ ਸਟੋਰੀਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਪ੍ਰਮਾਤਮਾ ਦਾ ਹਰ ਚੀਜ਼ ਲਈ ਸ਼ੁਕਰਾਨਾ ਕੀਤਾ ਹੈ ।

Singer Kaur B image From Kaur b's Instagram

ਹੋਰ ਪੜ੍ਹੋ : ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ 

kaur b with sardool sikander image From Kaur b's Instagram

ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹਰ ਖੁਸ਼ੀ ਦਿੱਤੀ ਮੈਨੂੰ ਮੇਰੇ ਵਾਹਿਗੁਰੂ ਜੀ ਨੇ, ਬਹੁਤ ਸਾਰੀਆਂ ਵਧਾਈਆਂ ਮਿਲੀਆਂ, ਸਭ ਦਾ ਦਿਲੋਂ ਧੰਨਵਾਦ ।ਬਹੁਤ ਸਾਰੇ ਧੋਖੇ ਖਾਣ ਤੋਂ ਬਾਅਦ ਕਿੰਨੀ ਸਾਰੇ ਸੰਘਰਸ਼ ਤੋਂ ਬਾਅਦ ਅੱਜ ਜ਼ਿੰਦਗੀ ‘ਚ ਜਿਹੜੀ ਵੀ ਖੁਸ਼ੀ ਮਿਲਦੀ ਉਹ ਸਿਰਫ ਵਾਹਿਗੁਰੂ ਦੀ ਮਿਹਰ ਕਰ ਕੇ ਬੰਦੇ ਕਿਸੇ ਦੀ ਕੋਈ ਔਕਾਤ ਨਹੀਂ ਕਿ ਕੁਝ ਕਰ ਸਕੇ ।

Kaur-B image From Kaur b's Instagram

ਬਸ ਨੀਅਤ ਸਾਫ਼ ਰੱਖੋ, ਰੱਬ ਬਚਾ ਲੈਂਦਾ ਹਰ ਮੋੜ ਤੋਂ, ਮੇਰੀ ਖੁਸ਼ੀ ‘ਚ ਖੁਸ਼ ਹੋਣ ਵਾਲਿਆਂ ਦਾ ਦਿਲੋਂ ਸਤਿਕਾਰ’। ਦੱਸ ਦਈਏ ਕਿ ਕੌਰ ਬੀ ਨੇ ਬੀਤੇ ਦਿਨ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣ ਦੇ ਮੌਕੇ ‘ਤੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਸੀ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਸਨ ।

 

View this post on Instagram

 

A post shared by KaurB🔥 (@kaurbmusic)

You may also like