ਇਸ ਸਥਾਨ ’ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਵਾਰ ਪਾਏ ਸਨ ਆਪਣੇ ਚਰਨ

written by Rupinder Kaler | January 18, 2020

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ ਇਸ ਯਾਤਰਾ ਦੌਰਾਨ ਉਹਨਾਂ ਨੇ ਹੁਣ ਤੱਕ ਸਾਨੂੰ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਦਿੱਤੇ ਹਨ । ਇਸ ਸਭ ਦੇ ਚਲਦੇ ਉਹ ਕੁਰੂਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਹੁੰਚੇ ।ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਜੀ ਦੋ ਵਾਰ ਪਹੁੰਚੇ ਸਨ, ਇਸ ਸਥਾਨ ਨੂੰ ਪਵਿੱਤਰ ਕੀਤਾ ਸੀ । ਜਿਸ ਸਮੇਂ ਗੁਰੂ ਸਾਹਿਬ ਇਸ ਸਥਾਨ ਤੇ ਆਏੇ ਸਨ ਉਦੋਂ ਇੱਥੇ ਮਿੱਟੀ ਦਾ ਟਿੱਬਾ ਸੀ । ਗੁਰੂ ਜੀ ਦੀ ਯਾਦ ਵਿੱਚ ਸਿੱਖ ਸੰਗਤਾਂ ਨੇ ਇਸ ਟਿੱਬੇ ’ਤੇ ਗੁਰਦੁਆਰਾ ਬਣਵਾਇਆ ਸੀ । ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਅਜਾਇਬ ਘਰ ਵੀ ਹੈ । ਜਿਸ ਵਿੱਚ ਉਸ ਤਸਵੀਰਾਂ ਸੁਸ਼ੋਭਿਤ ਹਨ ਜਿਹੜੀਆਂ ਗੌਰਵਮਈ ਸਿੱਖ ਇਤਿਹਾਸ ਨੂੰ ਬਿਆਨ ਕਰਦੀਆਂ ਹਨ । ਇਸ ਸਥਾਨ ਦੇ ਨਾਲ ਹੋਰ ਵੀ ਕਈ ਇਤਿਹਾਸਕ ਸਥਾਨ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ਟਰਬਨ ਟ੍ਰਰੈਵਲਰ ਦੇ ਨਾਲ ।

0 Comments
0

You may also like