ਇਸ ਅਸਥਾਨ ਨੂੰ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਸਾਹਿਬ ਅਤੇ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ

Written by  Shaminder   |  February 04th 2020 03:35 PM  |  Updated: February 04th 2020 03:35 PM

ਇਸ ਅਸਥਾਨ ਨੂੰ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਸਾਹਿਬ ਅਤੇ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ

ਸਪ੍ਰਿਚੂਅਲ ਜਰਨੀ ਆਫ਼ ਦਾ ਟਰਬਨ ਟ੍ਰੈਵਲਰ ਦੇ ਨਾਲ ਧਾਰਮਿਕ ਯਾਤਰਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਹਰਿਆਣਾ ਦੇ ਕੈਥਲ ਦੇ ਚੀਕਾ 'ਚ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਨਾਲ ਸਬੰਧਤ ਅਸਥਾਨ ਦੇ ਦਰਸ਼ਨ ਕਰਵਾਏ ।ਇਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ ।ਗੁਰੂ ਤੇਗ ਬਹਾਦਰ ਜੀ ਵੀ ਇੱਥੇ ਆਏ ਸਨ ।ਸੰਗਰਾਂਦ ਅਤੇ ਮੱਸਿਆ ਦੇ ਦਿਹਾੜੇ 'ਤੇ ਇਸ ਅਸਥਾਨ 'ਤੇ ਸੰਗਤਾਂ ਵੱਡੀ ਗਿਣਤੀ 'ਚ ਪਹੁੰਚਦੀਆਂ ਨੇ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਦੱਸ ਦਈਏ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਅਮਰਜੀਤ ਸਿੰਘ ਚਾਵਲਾ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾ ਰਹੇ ਨੇ ।ਉਨ੍ਹਾਂ ਦੀ ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ।ਤੁਸੀਂ ਵੀ ਦਰਸ਼ਨ ਕਰਨਾ ਚਾਹੁੰਦੇ ਹੋ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਤਾਂ ਵੇਖਣਾ ਨਾਂ ਭੁੱਲਣਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ। ਇਸ ਪ੍ਰੋਗਰਾਮ ਦਾ ਹਰ ਐਪੀਸੋਡ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network