ਅਮਰਜੀਤ ਸਿੰਘ ਚਾਵਲਾ ਨਾਲ ਦਰਸ਼ਨ ਕਰੋੋ ਇਤਿਹਾਸਕ ਗੁਰਦੁਆਰਿਆਂ ਦੇ

Written by  Rupinder Kaler   |  October 22nd 2019 05:01 PM  |  Updated: October 22nd 2019 05:01 PM

ਅਮਰਜੀਤ ਸਿੰਘ ਚਾਵਲਾ ਨਾਲ ਦਰਸ਼ਨ ਕਰੋੋ ਇਤਿਹਾਸਕ ਗੁਰਦੁਆਰਿਆਂ ਦੇ

ਅਮਰਜੀਤ ਸਿੰਘ ਚਾਵਲਾ ਦੀ ਯਾਤਰਾ ਭੂਟਾਨ ਪਹੁੰਚ ਗਈ ਹੈ । ਇਸ ਦੌਰਾਨ ਉਹ ਫੁਲਸਲਿੰਗ ਦਾ ਬਾਰਡਰ ਕਰਾਸ ਕਰ ਗਏ ਹਨ। ਇਹ ਬਾਰਡਰ ਕਰਾਸ ਕਰਦੇ ਹੀ ਇੱਕ ਗੁਰਦੁਆਰਾ ਸਾਹਿਬ ਹੈ । ਇਸ ਗੁਰਦੁਆਰਾ ਸਾਹਿਬ ਦਾ ਕੋਈ ਇਤਿਹਾਸ ਤਾਂ ਨਹੀਂ ਪਰ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਫੌਜ ਹੀ ਕਰਦੀ ਹੈ ।

ਇਸ ਗੁਰਦੁਆਰਾ ਸਾਹਿਬ ਵਿੱਚ ਹਰ ਐਤਵਾਰ ਨੂੰ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਸਿੱਖ ਸੰਗਤ ਤੇ ਇਲਾਕੇ ਦੇ ਲੋਕ ਸ਼ਾਮਿਲ ਹੁੰਦੇ ਹਨ । ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਥਿੰਪੂ ਲਈ ਰਵਾਨਾ ਹੋ ਗਏ । ਰਸਤੇ ਵਿੱਚ ਉਹਨਾਂ ਨਹੀਂ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪਿਆ ।

ਅਮਰਜੀਤ ਸਿੰਘ ਚਾਵਲਾ ਮੁਤਾਬਿਕ ਇੱਥੇ ਕਈ ਇਤਿਹਾਸ ਥਾਵਾਂ ਹਨ ਜਿਨ੍ਹਾਂ ਬਾਰੇ ਜ਼ਿਆਦਾ ਜਾਨਣ ਲਈ ਦੇਖਦੇ ਰਹੋ ‘ਟਰਬਨ ਟੈ੍ਰਵਲਰ’। ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network