ਫ਼ਿਲਮ ‘ਸੁੱਚਾ ਸੂਰਮਾ’ ਤੋਂ ਬੱਬੂ ਮਾਨ ਦੀ ਪਹਿਲੀ ਝਲਕ ਆਈ ਸਾਹਮਣੇ

Written by  Lajwinder kaur   |  May 26th 2019 11:17 AM  |  Updated: May 26th 2019 11:17 AM

ਫ਼ਿਲਮ ‘ਸੁੱਚਾ ਸੂਰਮਾ’ ਤੋਂ ਬੱਬੂ ਮਾਨ ਦੀ ਪਹਿਲੀ ਝਲਕ ਆਈ ਸਾਹਮਣੇ

ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਅਦਾਕਾਰ ਬੱਬੂ ਮਾਨ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਸੁੱਚਾ ਸੂਰਮਾ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ। ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਲੋਕ ਨਾਇਕ ਸੁੱਚੇ ਸੂਰਮੇ ਤੇ ਅਧਾਰਿਤ ਹੈ ਜਿਸ ਨੇ ਅਣਖ ਦੇ ਲਈ ਕਈ ਲੋਕਾਂ ਦੇ ਕਤਲ ਕੀਤੇ ਸਨ। ਦੱਸ ਦਈਏ ਇਹ ਕਿੱਸਾ ਸੁੱਚਾ ਸਿੰਘ ਪੰਜਾਬ ਦੇ ਮਾਲਵਾ ਖੇਤਰ ਦੀ ਪ੍ਰਸਿੱਧ ਦੰਤ ਕਥਾ ਹੈ। ਉਹ ਆਪਣੇ ਪਰਿਵਾਰ ਦੀ ਇੱਜ਼ਤ ਵਾਸਤੇ ਆਪਣੀ ਸਕੀ ਭਰਜਾਈ ਬਲਬੀਰੋ ਅਤੇ ਉਸ ਦੇ ਪ੍ਰੇਮੀ ਘੁੱਕਰ ਨੂੰ ਮਾਰ ਕੇ ਡਾਕੂਆਂ ਵਿਚ ਜਾ ਰਲਿਆ ਸੀ।

ਹੋਰ ਵੇਖੋ:ਦੇਖੋ ਵੀਡੀਓ ‘ਚ ਕਰਣ ਦਿਓਲ ਕਿਵੇਂ ਕਰ ਰਹੇ ਨੇ ਦਾਦੇ ਤੇ ਪਿਤਾ ਵਾਂਗ ਅਦਾਕਾਰੀ ‘ਚ ਸਖ਼ਤ ਮਿਹਨਤਾਂ

ਬੱਬੂ ਮਾਨ ਜੋ ਕਿ ਫ਼ਿਲਮ ‘ਬਣਜਾਰਾ’ ਦੀ ਸਫ਼ਲਤਾ ਤੋਂ ਸੁੱਚਾ ਸੂਰਮਾ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਦੀ ਸੁੱਚਾ ਸੂਰਮਾ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਲੁੱਕ ਖੂਬ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ। ਤਸਵੀਰ ਚ ਬੱਬੂ ਮਾਨ ਖਾਕੀ ਵਰਦੀ ‘ਚ ਨਜ਼ਰ ਆ ਰਹੇ ਨੇ।ਦਰਸ਼ਕਾਂ ਵੱਲੋਂ ਉਨ੍ਹਾਂ ਦੀ ਇਸ ਲੁੱਕ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ।

ਸੁੱਚਾ ਸੂਰਮਾ ਫ਼ਿਲਮ ਨੂੰ ਡਾਇਰੈਕਟਰ ਅਮਿਤੋਜ ਮਾਨ ਡਾਇਰੈਕਟ ਕਰ ਰਹੇ ਨੇ। ਨਿਰਦੇਸ਼ਕ ਅਮਿਤੋਜ ਮਾਨ ਦੇ ਨਾਲ ਬੱਬੂ ਮਾਨ ਦੀ ਇਹ ਦੂਜੀ ਫ਼ਿਲਮ ਹੈ। ਇਹ ਜੋੜੀ ਲਗਭਗ 16 ਸਾਲਾਂ ਬਾਅਦ ਇਕੱਠੇ ਕੰਮ ਕਰ ਰਹੇ ਨੇ। ਬੱਬੂ ਮਾਨ ਜਿਨ੍ਹਾਂ ਨੇ ਬਤੌਰ ਨਾਇਕ ਪਹਿਲੀ ਫ਼ਿਲਮ ‘ਹਵਾਏ’ ਸੀ। ਸਾਲ 2003 ‘ਚ ਆਈ ‘ਹਵਾਏ’ ਫ਼ਿਲਮ ਨੂੰ ਵੀ ਅਮਿਤੋਜ ਮਾਨ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਬੱਬੂ ਮਾਨ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਉਨ੍ਹਾਂ ਦੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਨੇ। ਹਾਲ ਹੀ ‘ਚ ਬੱਬੂ ਮਾਨ ਦਾ ਰਾਤ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network