ਜਸਟ ਜੱਸੀ ਸੁਦੇਸ਼ ਕੁਮਾਰੀ ਕਿਸ ਜੱਟ 'ਤੇ ਗਈ ਹੈ ਡੁੱਲ,ਵੇਖੋ ਵੀਡਿਓ
ਸੁਦੇਸ਼ ਕੁਮਾਰੀ ਦਾ ਗੀਤ ਜਸਟ ਜੱਸੀ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਧਾਮੀ ਹੀਰਾ ਵਾਲਾ ਨੇ ਲਿਖੁ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੱਸੀ ਬ੍ਰਦਰਸ ਨੇ । ਇਸ ਗੀਤ 'ਚ ਸੁਦੇਸ਼ ਕੁਮਾਰੀ ਨੇ ਇੱਕ ਅਜਿਹੀ ਨਖਰੀਲੀ ਜੱਟੀ ਦੀ ਗੱਲ ਕੀਤੀ ਹੈ ਜੋ ਇੱਕ ਜੱਟ 'ਤੇ ਮਰਦੀ ਹੈ । ਉਹ ਉਸ ਨੂੰ ਦਿਲੋਂ ਚਾਹੁੰਦੀ ਹੈ ਪਰ ਜੱਟ ਹੈ ਕਿ ਉਸ ਨੂੰ ਕੋਈ ਰਾਹ ਨਹੀਂ ਦਿੰਦਾ ਪਰ ਉਹ ਹਰ ਹੀਲੇ ਉਸ ਨੂੰ ਹਾਸਲ ਕਰਨ ਦਾ ਯਤਨ ਕਰਦੀ ਹੈ ।
https://www.youtube.com/watch?v=EuH2jlUIPnY&feature=youtu.be
ਆਖਿਰਕਾਰ ਜੱਟ ਵੀ ਉਸ ਦੇ ਅੱਗੇ ਆਪਣਾ ਦਿਲ ਹਾਰ ਜਾਂਦਾ ਹੈ ਅਤੇ ਉਸ ਨੂੰ ਉਸ ਮੁਟਿਆਰ ਦੇ ਨਾਲ ਸਾਂਝ ਪਾਉਣ ਦੀ ਗੱਲ ਮੰਨਣੀ ਪੈਂਦੀ ਹੈ । ਇਸ ਗੀਤ ਦੇ ਬੋਲ ਧਾਮੀ ਹੀਰਾ ਵਾਲਾ ਨੇ ਬਹੁਤ ਹੀ ਸੋਹਣੇ ਲਿਖੇ ਨੇ ਅਤੇ ਉਸ ਤੋਂ ਵੀ ਖੁਬਸੂਰਤ ਅਵਾਜ਼ ਨਾਲ ਸ਼ਿੰਗਾਰਿਆਂ ਹੈ ਸੁਦੇਸ਼ ਕੁਮਾਰੀ ਨੇ ।
ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ । ਦੱਸ ਦਈਏ ਕਿ ਪੀਟੀਸੀ ਰਿਕਾਰਡਜ਼ ਵੱਲੋਂ ਲਗਾਤਾਰ ਕਈ ਗਾਇਕਾਂ ਦੇ ਗੀਤ ਕੱਢੇ ਜਾ ਰਹੇ ਨੇ ਅਤੇ ਹਰ ਦਿਨ ਕਿਸੇ ਨਾ ਕਿਸੇ ਗਾਇਕ ਦਾ ਗੀਤ ਰਿਲੀਜ਼ ਹੋ ਰਿਹਾ ਹੈ । ਸੁਦੇਸ਼ ਕੁਮਾਰੀ ਵੱਲੋਂ ਲੰਮੇ ਸਮੇਂ ਬਾਅਦ ਗੀਤ ਨੂੰ ਗਾਇਆ ਗਿਆ ਹੈ ।
ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੁਦੇਸ਼ ਕੁਮਾਰੀ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਨੇ ।