‘ਵਾਇਸ ਆਫ਼ ਪੰਜਾਬ ਸੀਜ਼ਨ-10’ ਰੰਗਿਆ ਸੂਫ਼ੀ ਰੰਗ ’ਚ, ਲਖਵਿੰਦਰ ਵਡਾਲੀ ਆਪਣੇ ਗੀਤਾਂ ਦੀ ਲਗਾਉਣਗੇ ਝੜੀ

Written by  Rupinder Kaler   |  January 21st 2020 02:47 PM  |  Updated: January 21st 2020 02:47 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਰੰਗਿਆ ਸੂਫ਼ੀ ਰੰਗ ’ਚ, ਲਖਵਿੰਦਰ ਵਡਾਲੀ ਆਪਣੇ ਗੀਤਾਂ ਦੀ ਲਗਾਉਣਗੇ ਝੜੀ

ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸੈਮੀਫਾਈਨਲ ਰਾਊਂਡ ਚੱਲ ਰਿਹਾ ਹੈ । ਸੰਗੀਤ ਦੇ ਇਸ ਮਹਾ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਲਈ ਹਰ ਪ੍ਰਤੀਭਾਗੀ ਇੱਕ ਦੂਜੇ ਤੋਂ ਵੱਧਕੇ ਪ੍ਰਫਾਰਮੈਂਸ ਦੇ ਰਿਹਾ ਹੈ ।ਸੈਮੀਫਾਈਨਲ ਵਿੱਚ ਪਹੁੰਚੇ ਇਹ ਪ੍ਰਤੀਭਾਗੀ ਸੰਗੀਤ ਦੀ ਦੁਨੀਆ ਵਿੱਚ ਚਮਕਦੇ ਸਿਤਾਰੇ ਬਣਨ ਲਈ ਤਿਆਰ ਹਨ, ਪਰ ਇਸ ਦੇ ਬਾਵਜੂਦ ਕੋਈ ਇੱਕ ਵਾਇਸ ਆਫ਼ ਪੰਜਾਬ ਬਣੇਗਾ ।

ਅੱਜ ਯਾਨੀ 21 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਐਪੀਸੋਡ ਵਿੱਚ ਲਖਵਿੰਦਰ ਵਡਾਲੀ ਪਹੁੰਚ ਰਹੇ ਹਨ । ਜਿਹੜੇ ਕਿ ਇਸ ਸ਼ਾਮ ਨੂੰ ਆਪਣੀ ਪ੍ਰਫਰਾਮੈਂਸ ਨਾਲ ਜਿੱਥੇ ਹੋਰ ਸੰਗੀਤਮਈ ਬਨਾਉਣਗੇ ਉੱਥੇ ਸੈਮੀਫਾਈਨਲ ਵਿੱਚ ਪਹੁੰਚੇ ਪ੍ਰਤੀਭਾਗੀਆਂ ਨੂੰ ਸੰਗੀਤ ਦੇ ਗੁਰ ਵੀ ਦੱਸਣਗੇ ।

ਜੇਕਰ ਤੁਸੀਂ ਵੀ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network