‘ਸੁਫ਼ਨਾ’ ਫ਼ਿਲਮ ਦੀ ਅਦਾਕਾਰਾ ਤਾਨੀਆ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਆਪਣਾ ਬਰਥਡੇਅ, ਵੀਡੀਓ ਕੀਤਾ ਸਾਂਝਾ

written by Lajwinder kaur | May 07, 2020

ਪਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਤਾਨੀਆ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਬਰਥਡੇਅ ਸੈਲੀਬਰੇਸ਼ਨ ਦੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੇ ਨੇ । ਪਰਿਵਾਰ, ਦੋਸਤਾਂ ਤੇ ਫੈਨਜ਼ ਜਿਨ੍ਹਾਂ ਨੇ ਉਨ੍ਹਾਂ ਦੇ ਜਨਮਦਿਨ ਨੂੰ ਖ਼ਾਸ ਬਣਾਇਆ ਸਭ ਦਾ ਧੰਨਵਾਦ ਕੀਤਾ ਹੈ । ਵੀਡੀਓ ‘ਚ  ਤਾਨੀਆ ਕੇਕ ਕੱਟਦੇ ਹੋਏ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਨਿਸ਼ਾ ਬਾਨੋ, ਗੁਰਨਾਮ ਭੁੱਲਰ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।

ਜਮਸ਼ੇਦਪੁਰ 'ਚ ਜਨਮੀ ਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ । ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਿਲ ਕੀਤੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਆਪਣਾ ਕਰੀਅਰ ਬਨਾਉਣ ਬਾਰੇ ਸੋਚਿਆ ।

ਕਿਸਮਤ, ਰੱਬ ਦਾ ਰੇਡੀਓ-2, ਸੰਨ ਆਫ ਮਨਜੀਤ ਸਿੰਘ, ਗੁੱਡੀਆਂ ਪਟੋਲੇ ਵਰਗੀ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਇਸ ਸਾਲ ਬਤੌਰ ਲੀਡ ਰੋਲ ਸੁਫ਼ਨਾ ਫ਼ਿਲਮ ‘ਚ ਨਜ਼ਰ ਆਏ । ਜੀ ਹਾਂ ਜਗਦੀਪ ਸਿੱਧੂ ਦੀ ਸੁਫ਼ਨਾ ਫ਼ਿਲਮ ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਤਾਨੀਆ ਤੇ ਐਮੀ ਵਿਰਕ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ । ਦਰਸ਼ਕਾਂ ਵੱਲੋਂ ਤਾਨੀਆ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ।

You may also like