ਸੁੱਖ ਖਰੌੜ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 23, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਸੁੱਖ ਖਰੌੜ (Sukh Kharoud) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਅਕਸਰ ਕੁਝ ਨਾ ਕੁਝ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਦਾ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

Sukh Kharoud and his wife playing chhatian khelan punjabi rasam Image Source: Instagram

ਹੋਰ ਪੜ੍ਹੋ : ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਦਿਸ਼ਾ ਪਰਮਾਰ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਪਹੁੰਚੀ ਆਪਣੇ ਸਹੁਰੇ ਘਰ, ਸੱਸ ਨੇ ਇਸ ਤਰ੍ਹਾਂ ਕਰਵਾਇਆ ‘ਗ੍ਰਹਿ ਪ੍ਰਵੇਸ਼’, ਵੀਡੀਓ ‘ਚ ਖੂਬ ਮਸਤੀ ਕਰਦੀ ਆਈ ਨਜ਼ਰ

inside image of sukh kharoud shared video of his wedding Image Source: Instagram

ਇਸ ਵੀਡੀਓ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਲਾੜਾ-ਲਾੜੀ ਦੀ ਇਹ ਜੋੜੀ ਆਪਣੀ ਕਿਊਟ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਵਿਆਹ ਵਾਲੇ ਸ਼ਾਨਦਾਰ ਆਉਂਟ ਫਿੱਟ ਚ ਦਿਖਾਈ ਦੇ ਰਹੇ ਨੇ। ਵੀਡੀਓ ‘ਚ ਛੋਟੀ ਜਿਹੀ ਝਲਕ ਦੇਖਣ ਨੂੰ ਮਿਲ ਰਹੀ ਹੈ ਜਦੋਂ ਇਹ ਜੋੜੀ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈ ਰਹੀ ਸੀ। ਇਸ ਵੀਡੀਓ ਨੂੰ ਸੁੱਖ ਖਰੌੜ ਦੇ ਹਾਲ ਹੀ ਚ ਆਏ ਪੰਜਾਬੀ ਗੀਤ 'ਫ਼ਿਲਮਾਂ' ਦੇ ਨਾਲ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।

sukh kharoud Image Source: Instagram

ਗਾਇਕ ਸੁੱਖ ਖਰੌੜ  ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਸੁੱਖ ਖਰੌੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਇੱਕ ਮਿਊਜ਼ਿਕ ਗਰੁੱਪ ਹੈ ਜਿਸ ਦਾ ਨਾਂਅ ‘ਦ ਲੈਂਡਰਸ’ ਹੈ । ‘ਦ ਲੈਂਡਰਸ’ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਹਾਲ ਹੀ ‘ਚ ‘ਦ ਲੈਂਡਰਸ’ ਆਪਣੇ ਨਵੇਂ ਗੀਤ 'Filmaa' ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ।

 

 

View this post on Instagram

 

A post shared by Sukh Kharoud (@sukh_kharoud)

0 Comments
0

You may also like