
ਗਿਤਾਜ਼ ਬਿੰਦਰਖੀਆ 'ਤੇ ਸੁੱਖੀ ਮਿਊਜ਼ਿਕਲ ਡੌਕਟਰਜ਼ ਜਲਦ ਵੱਡੇ ਪ੍ਰੋਜੈਕਟ 'ਚ ਆ ਸਕਦੇ ਨੇ ਇਕੱਠੇ ਨਜ਼ਰ : ਪੰਜਾਬੀ ਅਤੇ ਬਾਲੀਵੁੱਡ 'ਚ ਵੱਡਾ ਨਾਮ ਬਣ ਚੁੱਕੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਜਿੰਨ੍ਹਾਂ ਨੇ ਹੁਣ ਤੱਕ ਕਈ ਸੁਪਰਹਿੱਟ ਗੀਤ ਗਾਏ ਹਨ ਤੇ ਬਹੁਤ ਸਾਰੇ ਗੀਤਾਂ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਕੁਝ ਦਿਨ ਪਹਿਲਾਂ ਸੁੱਖੀ ਨੇ ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਨਾਲ ਤਸਵੀਰ ਸਾਂਝੀ ਕਰ ਸੰਕੇਤ ਦਿੱਤੇ ਹਨ ਕਿ ਅਸੀਂ ਦੋਨੋਂ ਬਹੁਤ ਜਲਦ ਇਕੱਠੇ ਆਉਣ ਵਾਲੇ ਹਾਂ। ਸੁਰਜੀਤ ਬਿੰਦਰਖੀਆ ਦੇ ਸਪੁੱਤਰ ਗਿਤਾਜ਼ ਬਿੰਦਰਖੀਆ ਜਿੰਨ੍ਹਾਂ ਨੇ ਆਪਣੇ ਪਿਤਾ ਦੀ ਹੀ ਤਰਾਂ ਗਾਇਕੀ 'ਚ ਸ਼ੌਹਰਤ ਖੱਟੀ ਹੈ।
ਜੇਕਰ ਸੁੱਖੀ ਮਿਊਜ਼ਿਕਲ ਡੌਕਟਰਜ਼ ਅਤੇ ਗਿਤਾਜ਼ ਇਕੱਠੇ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਹਨ ਤਾਂ ਦਰਸ਼ਕਾਂ ਲਈ ਇਹ ਕਾਫੀ ਅਹਿਮ ਹੋਣ ਵਾਲਾ ਹੈ। ਕੁਝ ਦਿਨ ਪਹਿਲਾਂ ਸੁੱਖੀ ਦੀ ਭੈਣ ਦਾ ਵਿਆਹ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹੋਰ ਵੇਖੋ : ਰਣਜੀਤ ਬਾਵਾ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ 2008 ਦੀ ਇਹ ਤਸਵੀਰView this post on Instagram@gitazbindrakhia mera baut e ghaint bhraaaa... we comin together very soon!!!
ਗਿਤਾਜ਼ ਅਤੇ ਸੁੱਖੀ ਦੋਵੇਂ ਹੀ ਵੱਡੇ ਸਟਾਰਜ਼ ਹਨ ਜੇਕਰ ਦੋਨੋਂ ਕੁਝ ਵੱਖਰਾ ਇਕੱਠੇ ਲੈ ਕੇ ਆਉਂਦੇ ਹਨ ਤਾਂ ਦੋਨਾਂ ਦੇ ਫੈਨਜ਼ ਲਈ ਇਹ ਵੱਡਾ ਤੋਹਫ਼ਾ ਹੋਵੇਗਾ। ਪਰ ਹੁਣ ਦੇਖਣਾ ਹੋਵੇਗਾ ਕਦੋਂ ਤੱਕ ਇਹ ਜੋੜੀ ਬਣਦੀ ਹੈ ਤੇ ਕੀ ਨਵਾਂ ਲੈ ਕੇ ਆਉਂਦੇ ਹਨ।