ਖਾਲਸਾ ਏਡ ਦੇ ਮੁਖੀ ਰਵੀ ਸਿੰਘ ਬਾਰੇ ਗਲਤ ਬੋਲਣ ਵਾਲਿਆਂ ਨੂੰ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਜਵਾਬ

written by Shaminder | December 31, 2020

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਅਜਿਹੇ ‘ਚ ਹਰ ਕੋਈ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ । ਕੜਾਕੇ ਦੀ ਇਸ ਠੰਡ ‘ਚ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਨੇ । ਅਜਿਹੇ ‘ਚ ਖਾਲਸਾ ਏਡ ਵੀ ਕਿਸਾਨਾਂ ਦੀ ਸੇਵਾ ਲਈ ਉੱਥੇ ਪਹੁੰਚੀ ਹੋਈ ਹੈ । farmer ਕਿਸਾਨਾਂ ਲਈ ਲੰਗਰ ਤੇ ਰਿਹਾਇਸ਼ ਤੋਂ ਲੈ ਕੇ ਹਰ ਚੀਜ਼ ਜੋ ਕਿਸਾਨਾਂ ਨੂੰ ਚਾਹੀਦੀ ਹੈ ਉਹ ਖਾਲਸਾ ਏਡ ਵੱਲੋਂ ਮੁੱਹਈਆ ਕਰਵਾਈ ਜਾ ਰਹੀ ਹੈ ।ਪਰ ਕੁਝ ਮੀਡੀਆ ਸੰਸਥਾਵਾਂ ਵੱਲੋਂ ਇੱਥੇ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ । ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਖਾਲਸਾ ਏਡ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਹੈ । ਹੋਰ ਪੜ੍ਹੋ : ਵੈਨਕੁਵਰ ‘ਚ ਕਿਸਾਨਾਂ ਦੇ ਹੱਕ ‘ਚ ਧਰਨਾ ਪ੍ਰਦਰਸ਼ਨ, ਗਾਇਕ ਕਮਲਹੀਰ ਅਤੇ ਮਨਮੋਹਨ ਵਾਰਿਸ ਵੀ ਧਰਨੇ ‘ਚ ਹੋਏ ਸ਼ਾਮਿਲ
khalsa-aid ਇਸ ਦੇ ਨਾਲ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅੱਜ ਦੁਨੀਆਂ ਰਵੀ ਸਿੰਘ ਖਾਲਸਾ ਏਡ ਨੂੰ ਨੋਬਲ ਪੁਰਸਕਾਰ ਦੇਣ ਦੀ ਵਕਾਲਤ ਕਰ ਰਹੀ ਹੈ ਅਤੇ ਘਟੀਆ ਚੈਨਲਾ ਵਾਲੇ ਉਹਨਾਂ ਨੂੰ ਅੱਤਵਾਦੀ ਕਹਿ ਰਹੇ ਹਨ । Khalsa Aid ਅਸੀਂ ਰਵੀ ਸਿੰਘ ਖਾਲਸਾ ਨੂੰ ਤੇ ਖਾਲਸਾ ਏਡ ਦੇ ਮਨੁੱਖਤਾ ਲਈ ਪਾਏ ਯੋਗਦਾਨ ਨੂੰ ਸਲਾਮ ਕਰਦੇ ਹਾਂ ਤੇ ਰਵੀ ਸਿੰਘ ਵੀਰ ਨੂੰ ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰੱਖੇ ।

 
View this post on Instagram
 

A post shared by Sukshinder Shinda (@sukshindershinda)

0 Comments
0

You may also like