ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ, ਕਈ ਸਾਲ ਸੰਨੀ ਨੇ ਆਪਣੇ ਵਿਆਹ ਦੀ ਗੱਲ ਨੂੰ ਰੱਖਿਆ ਸੀ ਛੁਪਾ ਕੇ

written by Lajwinder kaur | October 19, 2022 02:56pm

Sunny Deol's Wife Pooja Deol: ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਫੈਨਜ਼ ਤੇ ਕਲਾਕਾਰ ਸੰਨੀ ਦਿਓਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪਰਦੇ ਉੱਤੇ ਐਕਸ਼ਨ ਤੇ ਰੋਮਾਂਸ ਕਰਨ ਵਾਲੇ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ, ਪਰ ਉਹ ਸੁੰਦਰਤਾ ਵਿੱਚ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ। ਸੋਸ਼ਲ ਮੀਡੀਆ ਉੱਤੇ ਪੂਜਾ ਦਿਓਲ ਦੀਆਂ ਕੁਝ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸੰਨੀ ਦਿਓਲ ਜਨਮਦਿਨ ‘ਤੇ ਦੋਸਤਾਂ ਦੇ ਨਾਲ ਭੁੰਨੀ ਹੋਈ ਛੱਲੀਆਂ ਦਾ ਅਨੰਦ ਲੈਂਦੇ ਆਏ ਨਜ਼ਰ, ਦੇਖੋ ਤਸਵੀਰਾਂ

image source twitter

ਆਪਣੀ ਸੱਸ ਪ੍ਰਕਾਸ਼ ਕੌਰ ਦੀ ਤਰ੍ਹਾਂ ਪੂਜਾ ਵੀ ਫ਼ਿਲਮੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਅਤੇ ਪਰਿਵਾਰ ਦੀ ਦੇਖਭਾਲ ਕਰਦੀ ਹੈ। ਸੰਨੀ ਦਿਓਲ ਦੀ ਪ੍ਰੋਫੈਸ਼ਨਲ ਲਾਈਫ ਤੋਂ ਤਾਂ ਹਰ ਕੋਈ ਵਾਕਫ ਹੈ ਪਰ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ। ਸੰਨੀ ਦਿਓਲ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਵਿਆਹ ਕਰ ਲਿਆ ਸੀ। ਇਸ ਵਿਆਹ ਵਿੱਚ ਬਹੁਤ ਘੱਟ ਲੋਕ ਸ਼ਾਮਿਲ ਹੋਏ ਸਨ ਤੇ ਨਾ ਹੀ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

inside image of pooja deol image source twitter

ਸੰਨੀ ਦਿਓਲ ਦੇ ਵਿਆਹ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਇੱਕ ਡੀਲ ਸੀ ਕਿਉਂਕਿ ਧਰਮਿੰਦਰ ਨਹੀਂ ਸੀ ਚਾਹੁੰਦੇ ਕਿ ਫ਼ਿਲਮ ਬੇਤਾਬ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਿਸੇ ਨੂੰ ਪਤਾ ਲੱਗੇ ਕਿ ਸੰਨੀ ਵਿਆਹੇ ਹੋਏ ਹਨ। ਵਿਆਹ ਦੀ ਖ਼ਬਰ ਨਾਲ ਫ਼ਿਲਮ ਦੀ ਬਾਕਸ ਆਫਿਸ ਕਲੈਕਸ਼ਨ ਉੱਤੇ ਅਸਰ ਪੈ ਸਕਦਾ ਸੀ। ਜਿਸ ਕਰਕੇ ਕਈ ਸਾਲ ਸੰਨੀ ਦੇ ਵਿਆਹੇ ਹੋਏ ਵਾਲੀ ਗੱਲ ਨੂੰ ਗੁਪਤ ਹੀ ਰੱਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਪੂਜਾ ਕੁਝ ਸਮਾਂ ਲੰਦਨ ਵਿੱਚ ਹੀ ਰਹੀ ਸੀ । ਸੰਨੀ ਚੋਰੀ ਛਿੱਪੇ ਪੂਜਾ ਨੂੰ ਮਿਲਣ ਲਈ ਜਾਂਦੇ ਸਨ।

sunny deol family pic image source twitter

ਸੰਨੀ ਦੀ ਪਤਨੀ ਦਾ ਨਾਂ ਪੂਜਾ ਦਿਓਲ ਹੈ। ਹਾਲਾਂਕਿ ਉਹਨਾਂ ਦਾ ਅਸਲੀ ਨਾਮ ਲਿੰਡਾ ਹੈ, ਕਿਉਂਕਿ ਉਨ੍ਹਾਂ ਦਾ ਸਬੰਧ ਲੰਦਨ ਨਾਲ ਸੀ। ਸੰਨੀ ਅਤੇ ਪੂਜਾ ਦੇ ਦੋ ਬੇਟੇ ਹਨ। ਜਿਨ੍ਹਾਂ 'ਚੋਂ ਇੱਕ ਦਾ ਨਾਂ ਹੈ ਕਰਨ ਦਿਓਲ ਜੋ ਬਾਲੀਵੁੱਡ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਚੁੱਕਿਆ ਹੈ।

You may also like