
'Gadar-2’s first video leak ਸੰਨੀ ਦਿਓਲ ਦੀ ਮਸ਼ਹੂਰ ਫ਼ਿਲਮ ਗਦਰ: ਏਕ ਪ੍ਰੇਮ ਕਥਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹੈ। ਫ਼ਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਗੀਤ ਸਾਰੇ ਹੀ ਮਸ਼ਹੂਰ ਹੋਏ ਸਨ। ਜਿਸ ਕਰਕੇ ਫੈਨਜ਼ ਇਸ ਫ਼ਿਲਮ ਦੇ ਦੂਜੇ ਭਾਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਇਸ ਫ਼ਿਲਮ ਦਾ ਸੀਕਵਲ 'ਗਦਰ 2' ਅਗਸਤ 'ਚ ਰਿਲੀਜ਼ ਹੋ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਦਾ ਹੈ, ਜਿਸ 'ਚ ਤਾਰਾ ਸਿੰਘ ਯਾਨੀਕਿ ਸੰਨੀ ਦਿਓਲ ਜਲਦੀ ਰੇਲਗੱਡੀਆਂ ਦੇ ਵਿਚਾਲਿਓਂ ਬਾਹਰ ਨਿਕਲਦੇ ਹੋਏ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

45 ਸਕਿੰਟ ਦੇ ਇਸ ਵੀਡੀਓ ਵਿੱਚ ਤਾਰਾ ਸਿੰਘ ਆਪਣੇ ਪੁਰਾਣੇ ਅਵਤਾਰ ਵਿੱਚ ਨਜ਼ਰ ਆ ਰਿਹਾ ਹੈ। ਉਹ ਅੱਗ ਦੇ ਵਿਚਾਲੇ ਜਲਦੇ ਹੋਏ ਟਰੱਕ ਦੇ ਵਿਚਕਾਰੋਂ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।

ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਪੁਲ ਦੇ ਹੇਠਾਂ ਤੋਂ ਇੱਕ ਰੇਲਗੱਡੀ ਆਉਂਦੀ ਦਿਖਾਈ ਦੇ ਰਹੀ ਹੈ, ਫਿਰ ਇੱਕ ਟਰੱਕ ਨੂੰ ਪੁਲ ਦੇ ਉੱਪਰ ਅੱਗ ਲੱਗ ਜਾਂਦੀ ਹੈ, ਅਤੇ ਸੰਨੀ ਦਿਓਲ ਉਸੇ ਜਲਦੇ ਹੋਏ ਟਰੱਕ ਦੇ ਇੱਕ ਪਾਸੋਂ ਉਹ ਤਾਰਾ ਸਿੰਘ ਦੇ ਅਵਤਾਰ ਵਿੱਚ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ। 'ਗਦਰ 2' ਦਾ ਇਹ ਵੀਡੀਓ ਟਵਿਟਰ 'ਤੇ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਫੈਨਜ਼ ਲਗਾਤਾਰ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਫ਼ਿਲਮ 'ਗਦਰ 2' ਇਸ ਸਾਲ ਅਗਸਤ ਮਹੀਨੇ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ ਵਾਰ ਵੀ ਇਸ ਫ਼ਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾ 'ਚ ਹਨ।
#Gadar2 15th August release in cinema ❤️❤️ @Anilsharma_dir @ameesha_patel @iamsunnydeol pic.twitter.com/tBqzYT8CiE
— Vikash Verma (@VikashV05031684) January 5, 2023