ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਦੀਆਂ ਅਣਦੇਖੀਆਂ ਤਸਵੀਰਾਂ ਹੋਈਆਂ ਵਾਇਰਲ, ਇਸ ਕਾਰਨ ਕਰਕੇ ਕਈ ਸਾਲ ਸੰਨੀ ਨੇ ਆਪਣੇ ਵਿਆਹ 'ਤੇ ਪਾਇਆ ਸੀ ਪਰਦਾ

written by Rupinder Kaler | May 14, 2019

ਸੰਨੀ ਦਿਓਲ ਏਨੀਂ ਦਿਨੀਂ ਸਿਆਸਤ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ । ਉਹ ਲਗਾਤਾਰ ਗੁਰਦਾਸਪੁਰ ਵਿੱਚ ਰੈਲੀਆਂ ਕਰ ਰਹੇ ਹਨ । ਸੰਨੀ ਦਿਓਲ ਦੀ ਪ੍ਰੋਫੈਸ਼ਨਲ ਲਾਈਫ ਤੋਂ ਤਾਂ ਹਰ ਕੋਈ ਵਾਕਫ ਹੈ ਪਰ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ । ਸੰਨੀ ਦਿਓਲ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾ ਵਿਆਹ ਕਰ ਲਿਆ ਸੀ । ਇਸ ਵਿਆਹ ਵਿੱਚ ਬਹੁਤ ਘੱਟ ਲੋਕ ਸ਼ਾਮਿਲ ਹੋਏ ਸਨ ਤੇ ਨਾਂ ਹੀ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । https://www.instagram.com/p/BxWhd1fJUS5/?utm_source=ig_embed ਉਸ ਸਮੇਂ ਸਿਰਫ਼ ਯੂਕੇ ਦੇ ਇੱਕ ਮੈਗਜ਼ੀਨ ਦੇ ਕਵਰ ਤੇ ਪੂਜਾ ਤੇ ਸੰਨੀ ਦੇ ਵਿਆਹ ਦੀ ਤਸਵੀਰ ਛੱਪੀ ਸੀ । ਪਰ ਹੁਣ ਸੰਨੀ ਤੇ ਪੂਜਾ ਦਿਓਲ ਦੇ ਦੋ ਬੇਟੇ ਹਨ ਜਿਹੜੇ ਕਿ ਇੰਸਟਾਗ੍ਰਾਮ ਤੇ ਕਾਫੀ ਐਕਟਿਵ ਹਨ । ਹਾਲ ਹੀ ਵਿੱਚ ਮਦਰ ਡੇ ਤੇ ਕਰਨ ਦਿਓਲ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਪੂਜਾ ਤੇ ਕਰਨ ਦਾ ਛੋਟਾ ਭਰਾ ਨਜ਼ਰ ਆ ਰਹੇ ਹਨ । ਕਰਨ ਦਿਓਲ ਨੇ ਇਸ ਫੋਟੋ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਹੜਾ ਕਿ ਕਾਫੀ ਭਾਵੁਕ ਹੈ ।

sunny_wife sunny_wife
ਸੰਨੀ ਦਿਓਲ ਦੇ ਵਿਆਹ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਇੱਕ ਬਿਜਨੈਸ ਡੀਲ ਸੀ ਕਿਉਂਕਿ ਧਰਮਿੰਦਰ ਨਹੀਂ ਸੀ ਚਾਹੁੰਦੇ ਕਿ ਫ਼ਿਲਮ ਬੇਤਾਬ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਿਸੇ ਨੂੰ ਪਤਾ ਲੱਗੇ ਕਿ ਸੰਨੀ ਵਿਆਹੇ ਹੋਏ ਹਨ । ਇਸ ਫ਼ਿਲਮ ਵਿੱਚ ਸੰਨੀ ਦੀ ਰੋਮਾਂਟਿਕ ਇਮੇਜ ਸੀ । ਵਿਆਹ ਦੀ ਖ਼ਬਰ ਨਾਲ ਫ਼ਿਲਮ ਦੇ ਦਰਸ਼ਕ ਘੱਟ ਸਕਦੇ ਸਨ ।
sunny_wife sunny_wife
ਕਿਹਾ ਜਾਂਦਾ ਹੈ ਕਿ ਇਹੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਪੂਜਾ ਕੁਝ ਸਮਾਂ ਲੰਦਨ ਵਿੱਚ ਹੀ ਰਹੀ ਸੀ । ਸੰਨੀ ਚੋਰੀ ਛਿੱਪੇ ਪੂਜਾ ਨੂੰ ਮਿਲਣ ਲਈ ਜਾਂਦੇ ਸਨ । ਪਰ ਬਾਅਦ ਵਿੱਚ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਸੰਨੀ ਵਿਆਹੇ ਹੋਏ ਹਨ ।

0 Comments
0

You may also like