ਸੰਨੀ ਮਾਲਟਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਸਰਪ੍ਰਾਈਜ਼ ਦੇ ਕੇ ਪਤਨੀ ਪ੍ਰਵੀਨ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਵਧਾਈਆਂ

written by Lajwinder kaur | April 26, 2021 04:34pm

ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ  (sunny malton) ਜੋ ਕਿ  ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਨੂੰ ਸੈਲੀਬ੍ਰੇਟ ਕਰ ਰਹੇ ਨੇ।  ਉਨ੍ਹਾਂ ਨੇ ਆਪਣੀ ਪਤਨੀ ਪ੍ਰਵੀਨ ਨੂੰ ਪਿਆਰਾ ਜਿਹਾ ਸਰਪ੍ਰਾਈਜ਼ ਦੇ ਵਿਸ਼ ਕੀਤਾ। ਆਪਣੇ ਲਾਈਫ ਪਾਰਟਨਰ ਸੰਨੀ ਵੱਲੋਂ ਦਿੱਤੇ ਸਰਪ੍ਰਾਈਜ਼ ਨੂੰ ਦੇਖਕੇ ਪ੍ਰਵੀਨ ਕੁਝ ਭਾਵੁਕ ਵੀ ਨਜ਼ਰ ਆਈ। ਇਹ ਸਾਰੀਆਂ ਹੀ ਵੀਡੀਓਜ਼ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ 'ਚ ਸ਼ੇਅਰ ਕੀਤੀਆਂ ਨੇ।

inside image of sunny malton and parveen wedding day image credit: instagram

ਹੋਰ ਪੜ੍ਹੋ :  ਗਾਇਕ ਹਰਫ ਚੀਮਾ ਨੇ ਦਿੱਲੀ ਕਿਸਾਨ ਮੋਰਚੇ ਤੋਂ ਲਾਈਵ ਹੋ ਕਿ ਦੱਸਿਆ ਕਿ ਚੜ੍ਹਦੀ ਕਲਾਂ ‘ਚ ਹੈ ‘ਕਿਸਾਨੀ ਮੋਰਚਾ’, ਫੈਲ ਰਹੀਆਂ ਅਫਵਾਹਾਂ ਤੋਂ ਬਚੋ

inside pic of parveen wife of sunny malton image credit: instagram

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੀ ਲਿਖਿਆ ਹੈ- ‘ਹੈਪੀ ਫਰਸਟ ਮੈਰਿਜ ਐਨੀਵਰਸਰੀ @psidhu.xox । ਇਕੱਠਿਆਂ ਦੀਆਂ ਹੋਰ ਯਾਦਾਂ ਬਨਾਉਣ ਦਾ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਅਤੇ ਮੈਨੂੰ ਅਫ਼ਸੋਸ ਹੈ ਕਿ ਸਾਡਾ ਵਿਆਹ ਅਤੇ ਵਿਆਹ ਦੀ ਵਰ੍ਹੇਗੰਢ ਕੋਵਿਡ ਦੇ ਦੌਰਾਨ ਹੀ ਸੈਲੀਬ੍ਰੇਟ ਕਰਨੀ ਪੈ ਰਹੀ ਹੈ... ਪਰ ਜਦੋਂ ਇਹ ਸਭ ਖਤਮ ਹੋ ਜਾਂਦਾ ਹੈ, ਮੈਂ ਉਸ ਦਿਨ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ ਮੈਂ ਤੁਹਾਡੇ ਨਾਲ ਪੂਰੀ ਦੁਨੀਆ ਦੀ ਯਾਤਰਾ ਕਰਾਂਗਾ । ਲਵ ਯੂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

inside image of sunny malton first wedding anniversary image credit: instagram

ਦੱਸ ਦਈਏ ਇਸ ਜੋੜੇ ਨੇ ਦੋ ਢੰਗ ਦੇ ਨਾਲ ਵਿਆਹ ਕਰਵਾਇਆ ਸੀ। ਪਹਿਲਾ ਅਪ੍ਰੈਲ ਮਹੀਨੇ ‘ਚ ਵਿਦੇਸ਼ੀ ਰੀਤੀ ਰਿਵਾਜ਼ਾਂ ਦੇ ਨਾਲ ਤੇ ਸਤੰਬਰ ਮਹੀਨੇ ਜਦੋਂ ਲਾਕਡਾਊਨ ਖੁੱਲ ਗਿਆ ਸੀ ਤਾਂ ਇਸ ਜੋੜੇ ਨੇ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਸੀ। ਦੋਵੇਂ ਹੁਣ ਹੈਪੀ ਮੈਰਿਡ ਲਾਈਵ ਬਿਤਾ ਰਹੇ ਨੇ। ਜੇ ਗੱਲ ਕਰੀਏ ਸੰਨੀ ਮਾਲਟਨ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ "JATTIYE" ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sunny malton and parveen marriage pic image credit: instagram

 

You may also like