ਸੰਨੀ ਮਾਲਟਨ ਜਲਦ ਬਣਨ ਜਾ ਰਹੇ ਪਿਤਾ, ਪਤਨੀ ਪਰਵੀਨ ਸਿੱਧੂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Shaminder | November 09, 2022 10:27am

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰੈਪਰ ਅਤੇ ਗਾਇਕ ਸੰਨੀ ਮਾਲਟਨ(Sunny Malton)  ਅਤੇ ਉਨ੍ਹਾਂ ਦੀ ਪਤਨੀ ਜਲਦ ਹੀ ਮਾਪੇ ਬਣਨ ਜਾ ਰਹੇ ਹਨ। ਗਾਇਕ ਦੀ ਪਤਨੀ ਦੇ ਬੇਬੀ ਸ਼ਾਵਰ (Baby Shower) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਮਾਲਟਨ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।

sunny Malton image Source :instagram

ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਗੁਰਪੁਰਬ ਦੇ ਮੌਕੇ ਸੰਗਤਾਂ ਦੀ ਸੇਵਾ ਕਰਦੀ ਨਜ਼ਰ ਆਈ ਅਦਾਕਾਰਾ ਨਿਮਰਤ ਕੌਰ, ਵੇਖੋ ਵੀਡੀਓ

ਦੱਸ ਦਈਏ ਕਿ ਗਾਇਕ ਦੀ ਪਤਨੀ ਪਰਵੀਨ ਸਿੱਧੂ ਦਾ ਬੇਬੀ ਸ਼ਾਵਰ ਅਤੇ ਜਨਮਦਿਨ ਇੱਕਠਾ ਹੀ ਸੈਲੀਬ੍ਰੇਟ ਕੀਤਾ ਗਿਆ ਸੀ ।ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸ ਮੁਬਾਰਕ ਮੌਕੇ ‘ਤੇ ਵਧਾਈ ਦੇ ਰਹੇ ਹਨ । ਸੰਨੀ ਮਾਲਟਨ ਅਤੇ ਪਰਵੀਨ ਨੇ ਲਾਕਡਾਊਨ ਦੇ ਦੌਰਾਨ ਹੀ ਵਿਆਹ ਕਰਵਾਇਆ ਸੀ ।

sunny Malton wife image Source : Instagram

ਹੋਰ ਪੜ੍ਹੋ : ਇਸ ਵਿਦੇਸ਼ੀ ਗਾਇਕਾ ਦਾ ਨਰਵ ਸਿਸਟਮ ਹੋਇਆ ਡੈਮੇਜ, ਕਿਹਾ ‘ਹੁਣ ਤਾਂ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ ਇਲਾਜ’

ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ । ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ‘ਚ ਰੈਪ ਕੀਤਾ ਸੀ । ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ ਅਤੇ ਉਸ ਦੇ ਨਾਲ ਯਾਦਾਂ ਨੂੰ ਅਕਸਰ ਸਾਂਝਾ ਕਰਦੇ ਰਹਿੰਦੇ ਹਨ ।

sunny Malton wife baby Shower, Image Source :instagram

ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇੱਕ ਗਾਣਾ ਡੈਡੀਕੇਟ ਕੀਤਾ ਸੀ । ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਭਾਵੁਕ ਹੋ ਕੇ ਗਾਇਆ ਹੈ । ਉਹ ਸਿੱਧੂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ । ਦੋਹਾਂ ਦੀ ਦੋਸਤੀ ਬਹੁਤ ਗਹਿਰੀ ਸੀ ।

You may also like