Advertisment

ਸੁਰੇਸ਼ ਰੈਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਤੁਸੀਂ ਹਮੇਸ਼ਾ ਦਿਲ 'ਚ ਜ਼ਿੰਦਾ ਰਹੋਗੇ'

author-image
By Lajwinder kaur
New Update
ਸੁਰੇਸ਼ ਰੈਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਤੁਸੀਂ ਹਮੇਸ਼ਾ ਦਿਲ 'ਚ ਜ਼ਿੰਦਾ ਰਹੋਗੇ'
Advertisment
ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਸੁਰੇਸ਼ ਰੈਨਾ ਨੂੰ ਮਹਿੰਦਰ ਸਿੰਘ ਧੋਨੀ ਦੇ ਕਰੀਬ ਮੰਨਿਆ ਜਾਂਦਾ ਹੈ । ਲੰਬੇ ਸਮੇਂ ਤੱਕ ਉਨ੍ਹਾਂ ਦੀ ਕਪਤਾਨੀ 'ਚ ਖੇਡਣ ਤੋਂ ਬਾਅਦ ਰੈਨਾ ਨੇ 15 ਅਗਸਤ ਨੂੰ ਆਪਣੇ ਸਾਬਕਾ ਕਪਤਾਨ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਸੀ ।
Advertisment
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਗੀਤ ਸੁਣਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, 'ਭਰਾ ਤੁਸੀਂ ਹਮੇਸ਼ਾ ਦਿਲ 'ਚ ਜਿੰਦਾ ਰਹੋਗੇ। ਤੁਹਾਡੇ ਫੈਨਜ਼ ਬਹੁਤ ਯਾਦ ਕਰਦੇ ਰਹਿੰਦੇ ਨੇ । ਮੈਨੂੰ ਆਪਣੀ ਸਰਕਾਰ 'ਤੇ ਪੂਰਾ ਭਰੋਸਾ ਹੈ ਉਹ ਤੁਹਾਨੂੰ ਨਿਆਂ ਦਿਵਾਉਣ 'ਚ ਕੋਈ ਕਮੀ ਨਹੀਂ ਛੱਡਣਗੇ।' publive-image ਇਸ ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਕੇਦਾਰਨਾਥ' ਦਾ ਗਾਣਾ ‘Jaan Nisaar’ ਚੱਲ ਰਿਹਾ ਹੈ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰ ਰਹੇ ਨੇ । ਅਜੇ ਤੱਕ ਛੇ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । publive-image
#suresh-raina #kedarnath #late-sushant-singh-rajput #jaan-nisaar
Advertisment

Stay updated with the latest news headlines.

Follow us:
Advertisment
Advertisment
Latest Stories
Advertisment