ਸੁਸ਼ਾਂਤ ਸਿੰਘ ਰਾਜਪੂਤ ਤੋਂ ਪਹਿਲਾਂ ਵੱਡੇ ਭਰਾ ਨੂੰ ਗੁਆ ਚੁੱਕਿਆ ਹੈ ਪਰਿਵਾਰ, ਭੈਣ ਨੇ ਦੱਸਿਆ ਦਿਲ ਦਾ ਦਰਦ, ਕਿਹਾ ਮੰਨਤਾਂ ਮੰਗ-ਮੰਗ ਲਿਆ ਸੀ ਭਰਾ

Written by  Shaminder   |  July 28th 2020 11:51 AM  |  Updated: July 28th 2020 11:51 AM

ਸੁਸ਼ਾਂਤ ਸਿੰਘ ਰਾਜਪੂਤ ਤੋਂ ਪਹਿਲਾਂ ਵੱਡੇ ਭਰਾ ਨੂੰ ਗੁਆ ਚੁੱਕਿਆ ਹੈ ਪਰਿਵਾਰ, ਭੈਣ ਨੇ ਦੱਸਿਆ ਦਿਲ ਦਾ ਦਰਦ, ਕਿਹਾ ਮੰਨਤਾਂ ਮੰਗ-ਮੰਗ ਲਿਆ ਸੀ ਭਰਾ

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਕਦੁਸ਼ੀ ਮਾਮਲੇ ‘ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ ।ਬੀਤੇ ਦਿਨ ਵੀ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਤੋਂ ਵੀ ਪੁਲਿਸ ਨੇ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਹੈ । ਹੁਣ ਸੁਸ਼ਾਂਤ ਦੇ ਪਰਿਵਾਰ ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ ਹੈ ।ਉਹ ਇਹ ਹੈ ਕਿ ਇਸ ਦਰਦ ਨੂੰ ਇਹ ਪਰਿਵਾਰ ਆਪਣੇ ਉੱਤੇ ਪਹਿਲਾਂ ਵੀ ਹੰਢਾ ਚੁੱਕਿਆ ਹੈ । ਕਿਉਂਕਿ ਇਸ ਪਰਿਵਾਰ ਦਾ ਇੱਕ ਹੋਰ  ਪੁੱਤ ਗੁਆ ਚੁੱਕਿਆ ਹੈ ਅਤੇ ਸੁਸ਼ਾਂਤ ਦੇ ਚਲੇ ਜਾਣ ਤੋਂ ਬਾਅਦ ਇਸ ਦਰਦ ‘ਚ ਹੋਰ ਵੀ ਜ਼ਿਆਦਾ ਇਜ਼ਾਫਾ ਹੋ ਚੁੱਕਿਆ ਹੈ ।

https://www.instagram.com/p/CDIV-kelYMo/?utm_source=ig_embed

ਸੁਸ਼ਾਂਤ ਸਿੰਘ ਦੀ ਭੈਣ ਸਵੇਤਾ ਸਿੰਘ ਕ੍ਰਿਤੀ ਨੇ ਭਰਾ ਦੇ ਜਾਣ ਤੋਂ ਬਾਅਦ ਇੰਸਟ੍ਰਾਗ੍ਰਾਮ 'ਤੇ ਇਕ ਇਮੋਨੈਸ਼ਨਲ ਪੋਸਟ ਲਿਖਿਆ। ਇਸ 'ਚ ਉਨ੍ਹਾਂ ਨੇ ਸੁਸ਼ਾਂਤ ਨਾਲ ਬਿਤਾਏ ਪਲਾਂ ਤੇ ਬਚਪਨ ਬਾਰੇ ਦੱਸਿਆ। ਸ਼ਵੇਤਾ ਨੇ ਆਪਣੇ ਪੋਸਟ 'ਚ ਦੱਸਿਆ ਕਿ ਸੁਸ਼ਾਂਤ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਰੱਬ ਤੋਂ ਮੰਨਤਾਂ ਮੰਗੀਆਂ ਸੀ। ਸ਼ਵੇਤਾ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਤੋਂ ਉਨ੍ਹਾਂ ਦਾ ਇਕ ਵੱਡਾ ਭਰਾ ਵੀ ਸੀ। ਸਿਰਫ਼ ਡੇਢ ਸਾਲ ਦੀ ਉਮਰ 'ਚ ਉਸ ਨੇ ਇਸ ਦੁਨੀਆ ਦਾ ਸਾਥ ਛੱਡ ਦਿੱਤਾ।

https://www.instagram.com/p/CDIW4qflKih/

ਸ਼ਵੇਤਾ ਨੇ ਲਿਖਿਆ ਕਿ ਮੈਨੂੰ ਹਮੇਸ਼ਾ ਇਹ ਗੱਲ ਦੱਸੀ ਗਈ ਕਿ ਮੇਰੇ ਮਾਤਾ-ਪਿਤਾ ਨੂੰ ਇਕ ਲੜਕੇ ਦੀ ਚਾਹਤ ਸੀ। ਮੇਰੀ ਮਾਂ ਦੀ ਪਹਿਲੀ ਸੰਤਾਨ ਵੀ ਲੜਕਾ ਸੀ ਪਰ ਉਹ ਡੇਢ ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਅਗਲੇ ਬੱਚੇ ਦੇ ਸਮੇਂ ਵੀ ਲੜਕੇ ਦੀ ਉਮੀਦ ਸੀ। ਉਨ੍ਹਾਂ ਨੇ ਮਾਂ ਭਗਵਤੀ ਤੋਂ ਮੰਨਤ ਮੰਗੀ। ਦੋ ਸਾਲ ਪੂਜਾ ਕੀਤੀ, ਵਰਤ ਰੱਖੇ, ਹਵਨ ਕੀਤਾ ਪਰ ਦਿਵਾਲੀ ਵਾਲੇ ਦਿਨ ਮੈਂ ਪੈਦਾ ਹੋਈ।

https://www.instagram.com/p/CC5_3n6lnYe/

ਇਸ ਲਈ ਮੇਰੀ ਮਾਂ ਮੈਨੂੰ ਲੱਕੀ ਮੰਨਦੀ ਹੈ। ਮੇਰੇ ਇਕ ਸਾਲ ਬਾਅਦ ਸੁਸ਼ਾਂਤ ਪੈਦਾ ਹੋਇਆ। ਉਸ ਦੀਆਂ ਅੱਖਾਂ ਤੇ ਮੁਸਕਾਨ 'ਤੇ ਸਾਰੇ ਫਿਦਾ ਸੀ।ਇਸ ਤੋਂ ਇਲਾਵਾ ਸ਼ਵੇਤਾ ਨੇ ਆਪਣੇ ਪੋਸਟ 'ਚ ਕਈ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੁਸ਼ਾਂਤ ਉਨ੍ਹਾਂ ਦੇ ਕਾਫੀ ਕਰੀਬ ਸੀ। ਆਤਮਹੱਤਿਆ ਕਰਨ ਤੋਂ ਚਾਰ ਦਿਨ ਪਹਿਲਾਂ ਭੈਣ-ਭਰਾ ਨੇ ਵੱਟਸਐਪ 'ਤੇ ਗੱਲ ਵੀ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network