ਕੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਚੁੱਪਚਾਪ ਕਰਵਾ ਲਈ ਹੈ ਮੰਗਣੀ ! ਵੇਖੋ ਵਾਇਰਲ ਤਸਵੀਰਾਂ 

written by Shaminder | May 01, 2019

ਲੰਮੇ ਸਮੇਂ ਤੋਂ ਬਾਲੀਵੁੱਡ ਤੋਂ ਬਣਾਈ ਰੱਖਣ ਵਾਲੀ ਅਦਾਕਾਰਾ ਸੁਸ਼ਮਿਤਾ ਸੇਨ ਆਪਣੇ ਬੁਆਏ ਫਰੈਂਡ ਨੂੰ ਲੈ ਕੇ ਚਰਚਾ 'ਚ ਹਨ ।ਕਿਉਂਕਿ ਜਿਸ ਸਮੇਂ ਤੋਂ ਉਨ੍ਹਾਂ ਦੀ ਦੋਸਤੀ ਰਹਿਮਾਨ ਸ਼ਾਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਉਦੋਂ ਤੋਂ ਹੀ ਉਨ੍ਹਾਂ ਦੀ  ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਪਰ ਹੁਣ ਮੀਡੀਆ 'ਚ ਖ਼ਬਰਾਂ ਆ ਰਹੀਆਂ ਹਨ ਕਿ ਸੁਸ਼ਮਿਤਾ ਸੇਨ ਆਪਣੇ ਬੁਆਏ ਫਰੈਂਡ ਦੇ ਨਾਲ ਲਿਵ ਇਨ 'ਚ ਰਹਿ ਰਹੀ ਹੈ । ਹੋਰ ਵੇਖੋ :ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਨਾਲ ਜਤਾਇਆ ਪਿਆਰ,ਤਸਵੀਰਾਂ ਕੀਤੀਆਂ ਸਾਂਝੀਆਂ https://www.instagram.com/p/BwumQWDBteA/ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਤੋਂ ਬਾਅਦ ਖ਼ਬਰ ਇਹ ਵੀ ਆਈ ਹੈ ਕਿ ਸੁਸ਼ਮਿਤਾ ਨੇ ਰਹਿਮਾਨ ਸ਼ਾਲ ਨਾਲ ਮੰਗਣੀ ਵੀ ਕਰਵਾ ਲਈ ਹੈ । ਕਿਉਂਕਿ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ ਹੈ । ਜਿਸ 'ਚ ਸੁਸ਼ਮਿਤਾ ਸੇਨ ਨੇ ਇੱਕ ਹੱਥ 'ਚ ਮੁੰਦਰੀ ਪਾਈ ਹੋਈ ਹੈ ।ਸੁਸ਼ਮਿਤਾ ਨੇ ਤਸਵੀਰ ਨੂੰ ਬਹੁਤ ਪਿਆਰਾ ਕੈਪਸ਼ਨ ਵੀ ਦਿੱਤਾ ਹੈ । https://www.instagram.com/p/Bwrhkych1Sv/ ਜਿਸ ਕਰਕੇ ਲੋਕਾਂ ਦਾ ਸ਼ੱਕ ਯਕੀਨ 'ਚ ਬਦਲ ਗਿਆ ਹੈ ਅਤੇ ਤਸਵੀਰ ਸਾਫ ਹੋ ਚੁੱਕੀ ਹੈ ਕਿ ਸੁਸ਼ਮਿਤਾ ਹੁਣ ਸਿੰਗਲ ਨਹੀਂ ਹੈ । ਹੁਣ ਸਵਾਲ ਇਹ aੁੱਠ ਰਹੇ ਨੇ ਕਿ ਕੀ ? ਬਾਲੀਵੁੱਡ ਦੀ ਇਸ ਹਸੀਨਾ ਨ ਚੁੱਪ ਚਾਪ ਆਪਣੇ ਬੁਆਏ ਫਰੈਂਡ ਨਾਲ ਮੰਗਣੀ ਕਰਵਾ ਲਈ ਹੈ ।

0 Comments
0

You may also like