ਸੁਸ਼ਮਿਤਾ ਸੇਨ ਦੀ ਜ਼ਿੰਦਗੀ ‘ਚ ਜਦੋਂ ਦੇ ਉਨ੍ਹਾਂ ਦਾ ਬੁਆਏ ਫਰੈਂਡ ਆਇਆ ਹੈ ।ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਸ਼ਾਇਰੀ ਦੇ ਨਾਲ ਨਾਲ ਉਹ ਡਾਂਸ ਦੇ ਗੁਰ ਵੀ ਸਿੱਖ ਰਹੇ ਨੇ । ਜਿੱਥੇ ਉਹ ਖੁਦ ਡਾਂਸ ਸਿੱਖ ਰਹੇ ਨੇ ਉਸ ਦੇ ਨਾਲ ਹੀ ਉਨ੍ਹਾਂ ਦੇ ਬੁਆਏ ਫਰੈਂਡ ਵੀ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ ।ਕਦੇ ਸੋਸ਼ਲ ਮੀਡੀਆ ‘ਤੇ ਘੱਟ ਹੀ ਐਕਟਿਵ ਰਹਿਣ ਵਾਲੀ ਸੁਸ਼ਮਿਤਾ ਹੁਣ ਵੱਖਰੇ ਹੀ ਰੰਗਾਂ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ ।
ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਸ਼ਮਿਤਾ ਸੇਨ ਆਪਣੀ ਡਾਂਸ ਟੀਚਰ ਅਤੇ ਫਰੈਂਡ ਨਾਲ ਨਜ਼ਰ ਆਏ। ਜਿਸ ‘ਚ ਸੁਸ਼ਮਿਤਾ ਸੇਨ ਹੁਣ ਬੰਗਾਲੀ ਭਾਸ਼ਾ ਸਿੱਖਦੇ ਨਜ਼ਰ ਆ ਰਹੇ ਨੇ ਅਤੇ ਇਸ ਭਾਸ਼ਾ ਨੂੰ ਸਿੱਖਣ ‘ਚ ਪੂਰਾ ਸਾਥ ਦੇ ਰਹੇ ਨੇ ।

sushmita sen
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਸ਼ਮਿਤਾ ਸੇਨ ਦਾ ਉਨ੍ਹਾਂ ਦੇ ਬੁਆਏ ਫਰੈਂਡ ਨਾਲ ਇੱਕ ਵੀਡਿਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਆਪਣੇ ਦੋਸਤ ਨਾਲ ਪੁਸ਼ ਅਪਸ ਕਰਦੇ ਨਜ਼ਰ ਆਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਵੀ ਆਪਣੇ ਫੈਨਸ ਨਾਲ ਸਾਂਝਾ ਕੀਤਾ ਸੀ । ਜਿਸ ਦਾ ਇੱਕ ਆਡਿਓ ਕਲਿੱਪ ਵੀ ਜਾਰੀ ਕੀਤਾ ਗਿਆ ਸੀ ।

sushmita sen