ਸੁਸ਼ਮਿਤਾ ਸੇਨ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਪਾਈ ਭਾਵੁਕ ਪੋਸਟ, ‘ਦਿਲ ਬੇਚਾਰਾ’ ਤੇ ਨੰਬਰ ‘47’ ਲਈ ਆਖੀ ਇਹ ਗੱਲ

written by Lajwinder kaur | July 08, 2020

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਫ਼ਿਲਮ ‘ਦਿਲ ਬੇਚਾਰਾ’ ਦਾ ਟਰੇਲਰ ਦੇਖਣ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਲੰਬਾ ਚੌੜਾ ਮੈਸੇਜ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ ।

View this post on Instagram
 

I didn’t know Sushant Singh Rajput personally...only through his films & some interviews!! He had tremendous emotional intelligence both on & off screen!! ❤️ I feel like I know him better now, all thanks to his fans...Countless lives that he touched, with endearing simplicity, grace, love, kindness & that life affirming smile!!!?❤️ To all you Sushant Singh Rajput Fans...He was blessed to be this loved by you all...not just as a brilliant Actor but also, as a celebrated human being, one who belonged!!? I wish I knew him, had the opportunity to work with him...but mostly, that we would’ve had the time, to share the mysteries of the ‘Universe’ from one Sush to another...and maybe, even discovered why we both had a fascination for the number 47!!! ? Loved the Trailer of #dilbechara ❤️ Here’s wishing the very best to everyone in the team!!! My regards & respect to Sushant’s family, friends & loved ones..his fans!!! #peace #strength #duggadugga ❤️ I love you guys!!!

A post shared by Sushmita Sen (@sushmitasen47) on

ਉਨ੍ਹਾਂ ਨੇ ਫ਼ਿਲਮ ਦਿਲ ਬੇਚਾਰਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਸੀ ...ਸਿਰਫ਼ ਉਸਦੀਆਂ ਫਿਲਮਾਂ ਅਤੇ ਕੁਝ ਇੰਟਰਵਿਊਜ਼ ਰਾਹੀਂ !! ਉਸ ਕੋਲ ਪਰਦੇ ਤੇ ਪਰਦੇ ਤੋਂ ਬਾਅਦ ਦੋਵਾਂ ਹੀ ਜਗਾ ਲਈ ਬਿਹਤਰੀਨ ਜਜ਼ਬਾਤ ਸਨ!! ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਸਨੂੰ ਹੁਣ ਬਿਹਤਰ ਜਾਣਦੀ ਹਾਂ, ਉਨ੍ਹਾਂ ਦੇ ਪ੍ਰਸ਼ੰਸਕਾਂ ਕਰਕੇ ਇਸ ਲਈ ਉਨ੍ਹਾਂ ਦੇ ਫੈਨਜ਼ ਦਾ ਧੰਨਵਾਦ ... ਅਣਗਿਣਤ ਜ਼ਿੰਦਗੀਆਂ ਜਿਹੜੀਆਂ ਉਸਨੇ ਆਪਣੀ ਪਿਆਰੀ ਸਰਲਤਾ, ਕਿਰਪਾ, ਪਿਆਰ, ਦਿਆਲਤਾ ਤੇ ਮੁਸਕਾਨ ਦੇ ਨਾਲ ਛੂਹ ਲਈਆਂ’  ਇਸ ਤੋਂ ਇਲਾਵਾ ਉਨ੍ਹਾਂ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ । ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ ਕਿ ਕਾਸ਼ ਉਹ ਕਦੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਿਲ ਪਾਉਂਦੀ । ਸੁਸ਼ਾਂਤ ਤੇ ਸੁਸ਼ਮਿਤਾ ਦੋਵਾਂ ਨੂੰ 47 ਨੰਬਰ ਦੇ ਨਾਲ ਲਗਾਅ ਰਿਹਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਦਿਲ ਬੇਚਾਰਾ ਦੇ ਟਰੇਲਰ ਲਈ ਲਿਖਿਆ ਹੈ ਕਿ ਉਨ੍ਹਾਂ ਨੂੰ ਬਹੁਤ ਪਸੰਦ ਆਇਆ ਹੈ । ਉਹ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹੈ । ਇਸ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਤੇ ਫੈਨਜ਼ ਲਈ ਵੀ ਸਤਿਕਾਰ ਜਤਾਇਆ । ਜੇ ਗੱਲ ਕਰੀਏ ਸੁਸ਼ਮਿਤਾ ਸੈਨ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਡਿਜ਼ੀਟਲ ਪਲੇਟਫਾਰਮ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਉਹ ਆਰਿਆ (Aarya) ਟਾਈਟਲ ਹੇਠ ਬਣੀ ਵੈੱਬ ਸੀਰੀਜ਼ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ।

0 Comments
0

You may also like