ਪਾਇਲਟ ਅਭਿਨੰਦਨ ਦੇ ਪਰਿਵਾਰ ਦਾ ਫਿਲਮੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਵਧਾਇਆ ਹੌਸਲਾ
ਬੀਤੇ ਦਿਨ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਸੀ । ਭਾਰਤੀ ਹਵਾਈ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਪਰ ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਵਾ ਕੀਤਾ ਹੈ ਭਾਰਤ ਦਾ ਇੱਕ ਪਾਇਲਟ ਅਭਿਨੰਦਨ ਉਹਨਾਂ ਦੀ ਹਿਰਾਸਤ ਵਿੱਚ ਹੈ ।ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਈਲਟ ਦੀ ਘਰ ਵਾਪਸੀ ਦੀ ਦੁਆ ਕੀਤੀ ਹੈ । ਅਦਾਕਾਰ ਅਨੁਪਮ ਖੇਰ ਨੇ ਵਿੰਗ ਕਮਾਂਡਰ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਇੱਕ ਕਵਿਤਾ ਸ਼ੇਅਰ ਕੀਤੀ ਹੈ ।
Anupam-kher
ਇਸੇ ਤਰ੍ਹਾਂ ਤਾਪਸੀ ਪਨੂੰ ਨੇ ਲਿਖਿਆ ਹੈ " ਇਹੀ ਕਾਰਨ ਹੈ ਕਿ ਜਸ਼ਨ ਦੇ ਇਹ ਮਾਹੌਲ ਵਿੱਚ, ਮੇਰੇ ਵਿੱਚ ਇੱਕ ਡਰ ਸੀ । ਹੁਣ ਕੀ !"
Tapsee-pannu
ਫਿਲਮਕਾਰ ਕਰਨ ਜ਼ੌਹਰ ਨੇ ਲਿਖਿਆ ਹੈ "ਵਿੰਗ ਕਮਾਂਡਰ ਅਤੇ ਉਹਨਾਂ ਦੇ ਪਰਿਵਾਰ ਨੂੰ ਵਿਵੇਕ ਤੇ ਮਜ਼ਬੂਤੀ, ਪੂਰਾ ਭਾਰਤ ਇਸ ਸਮੇਂ ਉਹਨਾਂ ਦੇ ਨਾਲ ਖੜਿਆ ਹੈ"
karan-johar
ਅਰਜੁਨ ਕਪੂਰ ਨੇ ਲਿਖਿਆ ਹੈ ਕਿ ਮੇਰੀਆਂ ਸਾਰੀਆਂ ਦੁਵਾਆਂ ਵਿੰਗ ਕਮਾਂਡਰ ਦੇ ਨਾਲ ਹਨ
Arjun-kapoor
ਇਸੇ ਤਰ੍ਹਾਂ ਅਮਿਤਾਬ ਬਚਨ ਨੇ ਤਿਰੰਗੇ ਦੀ ਤਸਵੀਰ ਸ਼ੇਅਰ ਕਰਕੇ ਭਾਰਤੀ ਜਵਾਨਾਂ ਦਾ ਹੋਸਲਾ ਵਧਾਇਆ ਹੈ ।
Amitabh-bachchan-
ਬਾਕਸਰ ਵਿਜੇਂਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਤੇ ਪਾਈਲਟ ਦੀ ਤਸਵੀਰ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਜਾਹਰ ਕੀਤੀਆਂ ਹਨ ।
vijender