ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਹੋਈ ਵਿਆਹ ਤੋਂ ਪਰੇਸ਼ਾਨ,ਪਤੀ ਪਤਨੀ ਵਿਚਾਲੇ ਵਿਵਾਦ ਵਧਿਆ, ਕਿਹਾ ਮੈਨੂੰ ਅਤੇ ਮੇਰੀ ਧੀ ਨੂੰ…

written by Shaminder | June 24, 2022

ਸੁਸ਼ਮਿਤਾ ਸੇਨ(Sushmita Sen)  ਦੀ ਭਾਬੀ ਚਾਰੂ ਅਸੋਪਾ (Charu Asopa) ਅਤੇ ਭਰਾ ਰਾਜੀਵ ਸੇਨ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਹੁਣ ਚਾਰੂ ਅਸੋਪਾ ਨੇ ਇੱਕ ਵੀਡੀਓ ਯੂਟਿਊਬ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਇਸ ਵੀਡੀਓ ਨੂੰ ਟਾਈਟਲ ਦਿੱਤਾ ਹੈ ਕਿ ਮੈਨੂੰ ਅਤੇ ਮੇਰੀ ਬੱਚੀ ਨੂੰ ਜੀ ਲੈਣ ਦਿਓ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਕਿਹਾ ਹੈ ਕਿ ਉਸ ਨੂੰ ਉਸਦੀ ਧੀ ਦੇ ਨਾਲ ਸ਼ਾਂਤੀ ਦੇ ਨਾਲ ਰਹਿਣ ਦਿੱਤਾ ਜਾਵੇ ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਦੀ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਨਵਜੰਮੀ ਬੱਚੀ ਦੇ ਨਾਲ ਆਈ ਨਜ਼ਰ

ਦੱਸ ਦਈਏ ਕਿ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਧੀ ਦੇ ਚਿਹਰੇ ਨੂੰ ਰਿਵੀਲ ਕਰਨ ਨੂੰ ਲੈ ਕੇ ਵੀ ਦੋਨਾਂ ਦੌਰਾਨ ਕਈ ਵਾਰ ਵਿਵਾਦ ਰਿਹਾ ਹੈ । ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ । ਦੋਵੇਂ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਏ ਹਨ ਅਤੇ ਚਾਰੂ ਨੇ ਧੀ ਜਿਆਨਾ ਦਾ ਪਹਿਲਾ ਫਾਦਰਸ ਡੇ ਵੀ ਇੱਕਲਿਆਂ ਹੀ ਮਨਾਇਆ ਸੀ ।

Charu Asopa image From you tube

ਹੋਰ ਪੜ੍ਹੋ : ਅੰਮ੍ਰਿਤਸਰ ‘ਚ ਪੈਦਾ ਹੋਇਆ ਸੀ ਦੰਗਲ ਦਾ ਬੇਤਾਜ ਬਾਦਸ਼ਾਹ ਗਾਮਾ ਪਹਿਲਵਾਨ, ਦੁਨੀਆ ਦਾ ਕੋਈ ਪਹਿਲਵਾਨ ਨਹੀਂ ਸੀ ਹਰਾ ਸਕਿਆ

ਮੀਡੀਆ ਰਿਪੋਟਸ ਦੇ ਮੁਤਾਬਕ ਚਾਰੂ ਅਸੋਪਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਧੀ ਦਾ ਚਿਹਰਾ ਵਿਖਾ ਦਿੱਤਾ ਸੀ । ਪਰ ਉਸ ਦਾ ਪਤੀ ਰਾਜੀਵ ਨਹੀਂ ਸੀ ਚਾਹੁੰਦਾ ਕਿ ਏਨੀਂ ਜਲਦੀ ਬੇਟੀ ਦਾ ਚਿਹਰਾ ਦਿਖਾਇਆ ਜਾਵੇ। ਚਾਰੂ ਦੇ ਅਜਿਹਾ ਕਰਨ ਤੋਂ ਬਾਅਦ ਦੋਨਾਂ ਦਰਮਿਆਨ ਮਤਭੇਦ ਵਧ ਗਏ ।

Charu Asopa image From youtube

ਆਪਣੇ ਬਲੌਗ ‘ਚ ਵੀ ਚਾਰੂ ਇਸ ਬਾਰੇ ਗੱਲਬਾਤ ਕਰਦੀ ਹੋਈ ਵਿਖਾਈ ਦੇ ਰਹੀ ਹੈ । ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਬੇਟੀ ਦਾ ਚਿਹਰਾ ਦਿਖਾਉਣ ਦੇ ਨਾਲ ਨਜ਼ਰ ਨਹੀਂ ਲੱਗੇਗੀ । ਕਿਉਂਕਿ ਜੋ ਲੋਕ ਪਿਆਰ ਕਰਦੇ ਹਨ ਉਨ੍ਹਾਂ ਦੀ ਨਜ਼ਰ ਕਦੇ ਵੀ ਨਹੀਂ ਲੱਗਦੀ । ਹੁਣ ਵੇਖਣਾ ਇਹ ਹੋਵੇਗਾ ਕਿ ਦੋਵਾਂ ਦਰਮਿਆਨ ਇਹ ਮਤਭੇਦ ਕੀ ਮੋੜ ਲੈਂਦੇ ਹਨ ।

You may also like