ਸੁਜ਼ੈਨ ਖਾਨ ਨੇ ਸ਼ਾਹਰੁਖ ਦੇ ਬੇਟੇ ਆਰੀਅਨ ਦਾ ਸਮਰਥਨ ਕਰਦੇ ਹੋਏ ਕਿਹਾ – ‘ਗਲਤ ਸਮੇਂ ਤੇ ਗਲਤ ਜਗ੍ਹਾ ‘ਤੇ ਸੀ ...

written by Lajwinder kaur | October 06, 2021 10:35am

ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ 7 ਅਕਤੂਬਰ ਤੱਕ ਐਨਸੀਬੀ ਦੀ ਹਿਰਾਸਤ ਵਿੱਚ ਰਹੇਗਾ। ਇਸ ਮੁਸ਼ਕਲ ਸਮੇਂ ਵਿੱਚ, ਲਗਪਗ ਸਾਰਾ ਬਾਲੀਵੁੱਡ ਹੀ ਸ਼ਾਹਰੁਖ ਖ਼ਾਨ ਅਤੇ ਉਸਦੇ ਪਰਿਵਾਰ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਹੁਣ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਅਤੇ ਗੌਰੀ ਖ਼ਾਨ ਦੀ ਕਰੀਬੀ ਦੋਸਤ ਸੁਜ਼ੈਨ ਖਾਨ (Sussanne Khan)ਪਰਿਵਾਰ ਦੇ ਸਮਰਥਨ ਵਿੱਚ ਅੱਗੇ ਆਈ ਹੈ।

ਹੋਰ ਪੜ੍ਹੋ : ਹਸਪਤਾਲ ਤੋਂ ਨੇਹਾ ਧੂਪੀਆ ਦੀ ਤਸਵੀਰ ਆਈ ਸਾਹਮਣੇ, ਅਦਾਕਾਰਾ ਸੋਹਾ ਅਲੀ ਸਹੇਲੀ ਨੇਹਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਹਸਪਤਾਲ

Sussanne Khan
ਸੁਜ਼ੈਨ ਨੇ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਇਹ ਗੱਲ ਆਖੀ ਹੈ ਆਰੀਅਨ ਖ਼ਾਨ ਨੂੰ ਇੱਕ ਚੰਗਾ ਬੱਚਾ ਕਿਹਾ ਹੈ। ਸੁਜ਼ੈਨ ਖਾਨ ਦਾ ਇਹ ਕਮੈਂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ‘ਤੇ ਯੂਜ਼ਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ਹੋਰ ਪੜ੍ਹੋ : ਗੌਹਰ ਖ਼ਾਨ ਏਅਰਪੋਰਟ ‘ਤੇ ਦਿਲਜੀਤ ਦੋਸਾਂਝ ਦੇ ‘Vibe’ ਗੀਤ ‘ਤੇ ਭੰਗੜੇ ਪਾਉਂਦੀ ਆਈ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

suzen khan image source-instagram

ਤੁਹਾਨੂੰ ਦੱਸ ਦਈਏ, ਸੁਜ਼ੈਨ ਖਾਨ ਨੇ ਇੱਕ ਪੱਤਰਕਾਰ ਦੀ ਪੋਸਟ ਉੱਤੇ ਆਪਣੀ ਟਿੱਪਣੀ ਦਿੰਦੇ ਹੋਏ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੇ ਸਮਰਥਨ ਵਿੱਚ ਇਹ ਗੱਲ ਕਹੀ ਹੈ। ਉਸ ਨੇ ਲਿਖਿਆ ਹੈ-‘ਮੈਨੂੰ ਲਗਦਾ ਹੈ ਕਿ ਇਹ ਆਰੀਅਨ ਖ਼ਾਨ ਬਾਰੇ ਨਹੀਂ ਹੈ, ਕਿਉਂਕਿ ਉਸਦੀ ਬਦਕਿਸਮਤੀ ਸੀ ਕਿ ਉਹ ਗਲਤ ਸਮੇਂ' ਤੇ ਗਲਤ ਜਗ੍ਹਾ 'ਤੇ ਸੀ। This situation is being made an example to drive home the excitement that some people get as they have a witch hunt on people from Bollywood.. ਇਹ ਦੁਖਦਾਈ ਅਤੇ ਨਾਜਾਇਜ਼ ਹੈ, ਕਿਉਂਕਿ ਉਹ ਇੱਕ ਚੰਗਾ ਬੱਚਾ ਹੈ। ਮੈਂ ਸ਼ਾਹਰੁਖ ਅਤੇ ਗੌਰੀ ਦੇ ਨਾਲ ਖੜ੍ਹੀ ਹਾਂ '। ਇਸ ਦੇ ਨਾਲ ਹੀ, ਦੁੱਖ ਦੀ ਇਸ ਘੜੀ ਵਿੱਚ, ਬਾਲੀਵੁੱਡ ਸਿਤਾਰਿਆਂ ਦਾ ਇਕੱਠ ਸ਼ਾਹਰੁਖ ਦੇ ਘਰ ਵਿੱਚ ਲੱਗਾ ਹੋਇਆ ਹੈ। ਜਿਸ ਦਿਨ ਆਰੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਰਾਤ ਦੇ ਸਮੇਂ ਸਲਮਾਨ ਖਾਨ ਮੰਨਤ ਵਾਲੇ ਘਰ ‘ਚ ਪਹੁੰਚ ਗਏ ਸੀ।

You may also like