
ਅੱਜ ਟੀਵੀ ਜਗਤ ਦੀ ਅਦਾਕਾਰਾ ਕਿਸ਼ਵਰ ਮਰਚੈਂਟ ਜੋ ਕਿ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ (Happy Birthday kishwer merchantt)। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਦੇ ਪਤੀ ਤੇ ਅਦਾਕਾਰ ਸੁਯੱਸ਼ ਰਾਏ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।
ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ

ਸੁਯੱਸ਼ ਰਾਏ ਨੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ –‘ਸਭ ਤੋਂ ਖੁਸ਼ਹਾਲ ਜਨਮਦਿਨ ਬੀਵੀ...ਸਭ ਤੋਂ ਪਹਿਲਾ ਸਾਨੂੰ ਏਨਾਂ ਪਿਆਰ ਤੋਹਫਾ ਦੇਣ ਲਈ ਧੰਨਵਾਦ @nirvair.rai... ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ....ਮੈਂ ਜਾਣਦਾ ਹਾਂ ਕਿ ਤੁਹਾਡੇ ਪਿਛਲੇ ਦੋ ਜਨਮਦਿਨ ਇੰਨੇ ਵਧੀਆ ਨਹੀਂ ਰਹੇ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਅਸੀਂ ਇਸਨੂੰ ਉਸੇ ਤਰ੍ਹਾਂ ਮਨਾਵਾਂਗੇ ਜਿਵੇਂ ਅਸੀਂ ਇਸ ਦੀ ਯੋਜਨਾ ਬਣਾਈ ਸੀ...ਕਿਉਂਕਿ ਇਹ ਤੁਹਾਡਾ ਜਨਮਦਿਨ ਹੈ ਅਤੇ ਇਹ ਤੁਹਾਡੇ ਲਈ ਇੱਕ ਮਹੱਤਵਪੂਰਨ ਦਿਨ ਹੈ ਅਸੀਂ ਸਾਰੇ..।’ ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਿਸ਼ਵਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਸੁਯੱਸ਼ ਨੇ ਨਿਰਵੈਰ ਰਾਏ ਦੇ ਜਨਮ ਸਮੇਂ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਦੋਵੇਂ ਕਲਾਕਾਰ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ੀ ਚ ਅੱਖਾਂ ਚ ਹੰਝੂ ਦੇਖਣ ਨੂੰ ਮਿਲ ਰਹੀ ਹੈ।
ਦੱਸ ਦਈਏ ਕਿ ਕਿਸ਼ਵਰ ਮਾਰਚੈਂਟ ਅਤੇ ਸੁਯੱਸ਼ ਰਾਏ ਨੇ ਸਾਲ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਕਿਸ਼ਵਰ ਤੇ ਸੁਯੱਸ਼ ਪਿਛਲੇ ਸਾਲ ਹੀ ਪਹਿਲੀ ਵਾਰ ਮਾਪੇ ਬਣੇ ਸੀ। ਕਿਸ਼ਵਰ ਨੇ ਪੁੱਤਰ ਨੂੰ ਜਨਮ ਦਿੱਤਾ । ਦੋਵੇਂ ਕਲਾਕਾਰ ਟੀਵੀ ਜਗਤ ਦੇ ਨਾਮੀ ਕਲਾਕਾਰ ਨੇ।
View this post on Instagram