ਤਾਪਸੀ ਪਨੂੰ ਨੇ ਬਜ਼ੁਰਗ ਔਰਤ ਦੀ ਇਸ ਤਰ੍ਹਾਂ ਬਚਾਈ ਜਾਨ, ਹਰ ਪਾਸੇ ਹੋ ਰਹੀ ਹੈ ਤਾਰੀਫ

Written by  Rupinder Kaler   |  March 27th 2021 05:43 PM  |  Updated: March 27th 2021 05:46 PM

ਤਾਪਸੀ ਪਨੂੰ ਨੇ ਬਜ਼ੁਰਗ ਔਰਤ ਦੀ ਇਸ ਤਰ੍ਹਾਂ ਬਚਾਈ ਜਾਨ, ਹਰ ਪਾਸੇ ਹੋ ਰਹੀ ਹੈ ਤਾਰੀਫ

ਤਾਪਸੀ ਪਨੂੰ ਨੇ ਇੱਕ ਬਜ਼ੁਰਗ ਔਰਤ ਨੂੰ ਪਲੇਟਲੈਟਸ ਦਾਨ ਕੀਤੇ ਹਨ, ਜਿਸ ਨੂੰ ਲੈ ਕੇ ਉਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਇਸ ਸਬੰਧ ਵਿੱਚ ਤਾਪਸੀ ਨੇ ਟਵੀਟ ਕਟਕੇ ਲਿਖਿਆ ਹੈ "ਘੱਟੋ ਘੱਟ ਮੈਂ ਜੋ ਕਰ ਸਕਦੀ ਸੀ। ਹਰ ਕਿਸੇ ਨੂੰ ਕਿਸੇ ਦੀ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਦਾ।

ਹੋਰ ਪੜ੍ਹੋ :

ਰਾਖੀ ਸਾਵੰਤ ਹੋਲੀ ਨੂੰ ਲੈ ਕੇ ਕਰ ਰਹੀ ਖ਼ਾਸ ਤਿਆਰੀ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮੇਰੇ ਲਈ ਇਹ ਕਿਸੇ ਵੀ ਹੋਰ ਪ੍ਰਾਪਤੀ ਨਾਲੋਂ ਵੱਡੀ ਪ੍ਰਾਪਤੀ ਹੈ। ਬਿੱਗ ਹੱਗ, ਹਮੇਸ਼ਾ ਦੀ ਤਰ੍ਹਾਂ ਪਿਆਰ ਫੈਲਾਉਂਦੇ ਰਹੋ।" ਇਸ ਤੋਂ ਪਹਿਲਾਂ ਤਿਲੋਤੱਮਾ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਕਿਵੇਂ ਉਸਦੀ ਦੋਸਤ ਦੀ ਦਾਦੀ ਨੂੰ ਪਲੇਟਲੈਟਸ ਦੀ ਜ਼ਰੂਰਤ ਸੀ, ਅਤੇ ਤਾਪਸੀ ਮਦਦ ਲਈ ਪਹੁੰਚ ਗਈ।

 

ਤਿਲੋਤੱਮਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਮੈਂ ਕਦੇ ਤਾਪਸੀ ਨਾਲ ਕੰਮ ਨਹੀਂ ਕੀਤਾ, ਪਰ ਮੈਨੂੰ ਪਤਾ ਸੀ ਕਿ ਉਹ ਕਿੰਨੀ ਮਿਹਨਤੀ ਹੈ। ਹਾਲਾਂਕਿ, ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਅਵਿਸ਼ਵਾਸ਼ਯੋਗ ਤੌਰ 'ਤੇ ਕਿੰਨੀ ਮਾਨਵਤਾ ਰੱਖਦੀ ਹੈ। ਮੈਂ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਤੁਹਾਡੀ ਤਾਕਤ ਦੀ ਪ੍ਰਸ਼ੰਸਾ ਕਰਦੀ ਹਾਂ।"

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network