ਤਾਰਕ ਮਹਿਤਾ ਫੇਮ ਦਿਸ਼ਾ ਵਕਾਨੀ ਨੂੰ ਹੋਇਆ ਗਲੇ ਦਾ ਕੈਂਸਰ? ਜਾਣੋ ਪੂਰਾ ਮਾਮਲਾ

Written by  Lajwinder kaur   |  October 12th 2022 02:39 PM  |  Updated: October 12th 2022 02:37 PM

ਤਾਰਕ ਮਹਿਤਾ ਫੇਮ ਦਿਸ਼ਾ ਵਕਾਨੀ ਨੂੰ ਹੋਇਆ ਗਲੇ ਦਾ ਕੈਂਸਰ? ਜਾਣੋ ਪੂਰਾ ਮਾਮਲਾ

Disha Vakani News: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਦਿਸ਼ਾ ਵਕਾਨੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਖਬਰਾਂ ਹਨ ਕਿ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੈ। ਇਸ ਦਾ ਕਾਰਨ ਸ਼ੋਅ 'ਚ ਉਨ੍ਹਾਂ ਦੀ ਅਜੀਬ ਆਵਾਜ਼ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦਿਸ਼ਾ ਵਲੋਂ ਇਸ ਸਬੰਧ 'ਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਉਨ੍ਹਾਂ ਦੇ ਗਲੇ 'ਚ ਕੁਝ ਸਮੱਸਿਆ ਹੋਣ ਦੀਆਂ ਖਬਰਾਂ ਆਉਣ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੈ। ਦੱਸ ਦੇਈਏ ਕਿ ਸ਼ੋਅ ਵਿੱਚ ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਘਨਸ਼ਿਆਮ ਨਾਇਕ ਦੀ 77 ਸਾਲ ਦੀ ਉਮਰ ਵਿੱਚ ਗਲੇ ਦੇ ਕੈਂਸਰ ਨਾਲ ਮੌਤ ਹੋ ਗਈ ਸੀ।

Image Source: Twitter

ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਜੋ ਕਿ ਇੱਕ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਦੱਸ ਦਈਏ ਇਸ ਸ਼ੋਅ ਦੇ ਸਾਰੇ ਹੀ ਕਿਰਦਾਰਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਦਯਾ ਬੇਨ ਕਿਰਦਾਰ ਵੀ ਦਰਸ਼ਕਾਂ ਦਾ ਪਸੰਦੀਦਾ ਕਿਰਦਾਰ ਹੈ। ਅਦਾਕਾਰਾ ਦਿਸ਼ਾ ਵਕਾਨੀ ਨੇ ਇਸ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਹ ਲੰਬੇ ਸਮੇਂ ਤੋਂ ਸ਼ੋਅ ਤੋਂ ਗਾਇਬ ਹੈ। ਲੋਕਾਂ ਨੂੰ ਉਮੀਦ ਹੈ ਕਿ ਉਹ ਜਲਦੀ ਵਾਪਿਸ ਆਵੇਗੀ। ਹਾਲਾਂਕਿ ਨਿਰਮਾਤਾ ਅਸਿਤ ਮੋਦੀ ਨੇ ਦੱਸਿਆ ਹੈ ਕਿ ਦਿਸ਼ਾ ਦੀ ਬਜਾਏ ਕੋਈ ਹੋਰ ਦਯਾ ਬੇਨ ਦਾ ਕਿਰਦਾਰ ਨਿਭਾਏਗੀ।

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਇਸ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਦਿਸ਼ਾ ਵਕਾਨੀ ਦੇ ਗਲੇ 'ਚ ਕੁਝ ਸਮੱਸਿਆ ਹੈ। ਹੁਣ ਕੁਝ ਮੀਡੀਆ ਰਿਪੋਰਟਾਂ ਆ ਰਹੀਆਂ ਹਨ ਕਿ ਦਿਸ਼ਾ ਨੂੰ ਗਲੇ ਦਾ ਕੈਂਸਰ ਹੈ, ਜਿਸ ਕਾਰਨ ਉਹ ਸ਼ੋਅ 'ਚ ਵਾਪਸੀ ਨਹੀਂ ਕਰ ਰਹੀ ਹੈ। ਇਨ੍ਹਾਂ ਖਬਰਾਂ ਤੋਂ ਪ੍ਰਸ਼ੰਸਕ ਪਰੇਸ਼ਾਨ ਹਨ। ਹੁਣ ਇਸ ਗੱਲ ‘ਚ ਕਿੰਨੀ ਸੱਚਾਈ ਹੈ ਇਹ ਤਾਂ ਖੁਦ ਦਿਸ਼ਾ ਵਕਾਨੀ ਹੀ ਦੱਸ ਸਕਦੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network