‘Qismat 2’ ਫ਼ਿਲਮ ‘ਚੋਂ ਤਾਨਿਆ ਦੀ ਪਹਿਲੀ ਝਲਕ ਆਈ ਸਾਹਮਣੇ, ਅਦਾਕਾਰਾ ਨੇ ਸਾਂਝਾ ਕੀਤੀ ਇਹ ਤਸਵੀਰ

written by Lajwinder kaur | September 22, 2021

ਸੁਫ਼ਨਾ ਫ਼ਿਲਮ ਦੇ ਨਾਲ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਤਾਨਿਆ (TANIA) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੀ ਹਾਂ ਕਿਸਮਤ-2 (Qismat 2) ਦੇ ਟਰੇਲਰ ਤੇ ਪੋਸਟਰਾਂ, ਗੀਤਾਂ ਚ ਕੀਤੇ ਵੀ ਤਾਨਿਆ ਦੇ ਦਰਸ਼ਨ ਨਹੀਂ ਹੋਏ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਖੂਬ ਸਾਰੇ ਮੀਮ ਤਾਨਿਆ ਤੇ ਕਿਸਮਤ-2 ਨੂੰ ਲੈ ਕੇ ਬਣ ਰਹੇ ਸੀ, ਕਿ ਤਾਨਿਆ ਕਿੱਥੇ ਏ। ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਜੀ ਹਾਂ ਅਦਾਕਾਰਾ ਤਾਨਿਆ ਨੇ ਆਪਣੀ ਛੋਟੀ ਜਿਹੀ ਝਲਕ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।

happy birthday tania image source-instagram

ਹੋਰ ਪੜ੍ਹੋ : ਗਾਇਕ ਤੋਂ ਵਿਗਿਆਨੀ ਬਣੇ ਦਿਲਜੀਤ ਦੋਸਾਂਝ, ਦੇਖੋ ਕਿਵੇਂ ਰੋਬੋਟ ਨਾਲ ਪਿਆਰ ਦੀਆਂ ਪੀਘਾਂ ਝੂਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘LUNA’ ‘ਚ, ਜਿੱਤਿਆ ਦਰਸ਼ਕਾਂ ਦਾ ਦਿਲ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਛੋਟੀ ਜਿਹੀ ਝਲਕ ਸਾਂਝੀ ਕਰਦੇ ਹੋਏ ਲਿਖਿਆ ਹੈ-‘ਕਿਸਮਤ 2, ✌🏻days to go…. Qismat2 ‘ਚੋਂ ਮੇਰੀ ਪਹਿਲੀ ਝਲਕ...ਇਹ ਸ਼ਾਇਦ ਮੈਂ ਟ੍ਰੇਲਰ ‘ਚ ਹੋ ਕਿ ਇਨਜੁਆਏ ਨਾ ਕਰਦੀ, ਜਿਨ੍ਹਾਂ ਮੈਂ ਨਾ ਹੋ ਕਿ ਤੁਹਾਡੇ ਸਾਰਿਆਂ ਦੇ ਮੀਮੀਸ ਨੂੰ ਇਨਜੁਆਏ ਕੀਤਾ,,,,,,enjoy ਤੇ ਹੋਰ ਮੀਮਸ ਕਰਨਾ ਚਾਹੁੰਦੀ ਸੀ, ਪਰ ਹੁਣ ਬਹੁਤ ਇੰਤਜ਼ਾਰ ਕਰ ਲਿਆ’

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਛੋਟੇ ਬੇਟੇ ਜੇਹ ਅਲੀ ਖ਼ਾਨ ‘forever mood’ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਫੋਟੋ, ਛਾਇਆ ਸੋਸ਼ਲ ਮੀਡੀਆ ਉੱਤੇ

inside image of taina-min

ਉਨ੍ਹਾਂ ਨੇ ਅੱਗੇ ਲਿਖਿਆ ਹੈ-ਜਿਵੇਂ ਕਹਿੰਦੇ ਨੇ ਸੱਚ ਲੁਕਿਆ ਨਹੀਂ ਰਹਿੰਦਾ ਸਾਹਮਣੇ ਆ ਹੀ ਜਾਂਦਾ ਏ 🙈😜, ਮੈਂ ਵੀ ਆ ਰਹੀ ਹਾਂ, 23rd September ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ‘ਚ... Thankyou from the core of my heart to allllll of you for showering sooooooo much love and support 🙃🙃🌈🌸🤗🤗🥰😍❤️❤️.... ਤੁਸੀਂ ਸਾਰੇ ਵੱਧ ਤੋਂ ਵੱਧ ਪਹੁੰਚਣਾ ਫ਼ਿਲਮ ਨੂੰ ਦੇਖਣ ਲਈ...ਅਸੀਂ ਪਹਿਲੇ ਸ਼ੋਅ ਤੋਂ ਹੀ ਸਭ ਦਿਲ ਜਿੱਤ ਲੈਣਾ’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਤਾਨਿਆ ਨੇ ਜੋ ਆਪਣੀ ਤਸਵੀਰ ਪੋਸਟ ਕੀਤੀ ਹੈ, ਉਸ ਚ ਉਹ ਛੋਟੇ ਵਾਲਾਂ ਦੇ ਨਾਲ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਨੇ ਆਪਣਾ ਚਿਹਰਾ ਨਹੀਂ ਦਿਖਾਇਆ ਹੈ ਉਹ ਕੈਮਰੇ ਵੱਲ ਪਿੱਠ ਕਰਕੇ ਖੜ੍ਹੀ ਹੋਈ ਹੈ। ਦੱਸ ਦਈਏ ‘ਕਿਸਮਤ-2’ 23 ਸਤੰਬਰ ਯਾਨੀਕਿ ਕੱਲ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like