
Tanushree Dutta escapes a road accident: ਬਾਲੀਵੁੱਡ ਗਲਿਆਰਿਆਂ 'ਚ ਆਪਣੇ ਗਲੈਮਰਸ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਅਭਿਨੇਤਰੀ ਤਨੁਸ਼੍ਰੀ ਦੱਤਾ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਲਾਇਕਾ ਅਰੋੜਾ ਤੋਂ ਬਾਅਦ ਤਨੁਸ਼੍ਰੀ ਦਾ ਐਕਸੀਡੈਂਟ ਹੋ ਗਿਆ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਦਾਕਾਰਾ ਉਜੈਨ ਮਹਾਕਾਲ ਦੇ ਦਰਸ਼ਨਾਂ ਲਈ ਜਾ ਰਹੀ ਸੀ। ਦਰਅਸਲ, ਅਦਾਕਾਰਾ ਮਹਾਕਾਲ ਦੇ ਦਰਸ਼ਨਾਂ ਲਈ ਜਾ ਰਹੀ ਸੀ, ਜਦੋਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼
ਇਸ ਸਭ ਦੀ ਜਾਣਕਾਰੀ ਖੁਦ ਤਨੁਸ਼੍ਰੀ ਦੱਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਇਸ ਹਾਦਸੇ ਦੀ ਖਬਰ ਦਿੱਤੀ ਹੈ। ਦੱਸ ਦੇਈਏ ਕਿ ਤਨੁਸ਼੍ਰੀ ਦੱਤਾ ਮਹਾਕਾਲ ਦੇ ਦਰਸ਼ਨਾਂ ਲਈ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਹਾਦਸੇ ਬਾਰੇ ਦੱਸਿਆ ਹੈ। ਇਸ ਪਿੱਛੇ ਕਾਰਨ ਦੱਸਦੇ ਹੋਏ ਤਨੁਸ਼੍ਰੀ ਦੱਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਗੱਡੀ ਦੀ ਬ੍ਰੇਕ ਫੇਲ ਹੋਣ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਫੋਟੋ ਸ਼ੇਅਰ ਕਰਦੇ ਹੋਏ ਤਨੁਸ਼੍ਰੀ ਦੱਤਾ ਨੇ ਕੈਪਸ਼ਨ 'ਚ ਲਿਖਿਆ- ਅੱਜ ਦਾ ਦਿਨ ਰੋਮਾਂਚ ਨਾਲ ਭਰਿਆ ਸੀ, ਆਖਰਕਾਰ ਮਹਾਕਾਲ ਦੇ ਦਰਸ਼ਨਾਂ 'ਤੇ ਪਹੁੰਚ ਗਈ। ਮੰਦਰ ਨੂੰ ਜਾਂਦੇ ਰਸਤੇ 'ਚ ਅਜੀਬ ਹਾਦਸਾ ਵਾਪਰਿਆ। ਬ੍ਰੇਕ ਫੇਲ ਹੋਣ ਕਾਰਨ ਕਾਰ ਦੀ ਟੱਕਰ ਹੋ ਗਈ। ਹੁਣੇ ਕੁਝ ਟਾਂਕੇ ਲੱਗੇ ਹਨ...ਜੈ ਸ਼੍ਰੀ ਮਹਾਕਾਲ।

ਫੋਟੋ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਅਭਿਨੇਤਰੀ ਦੇ ਗੋਡੇ 'ਤੇ ਡੂੰਘੀ ਸੱਟ ਲੱਗੀ ਹੈ। ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਲੋਕ ਚਿੰਤਾ 'ਚ ਹਨ। ਤਨੁਸ਼੍ਰੀ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਦੱਸਣਯੋਗ ਹੈ ਕਿ ਸਾਲ 2005 'ਚ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ ਦਾ ਨਾਂ ਆਸ਼ਿਕ ਬਣਾਇਆ ਆਪ ਸੀ। ਇਸ ਫ਼ਿਲਮ 'ਚ ਤਨੁਸ਼੍ਰੀ ਦੇ ਨਾਲ ਇਮਰਾਨ ਹਾਸ਼ਮੀ ਅਤੇ ਸੋਨੂੰ ਸੂਦ ਨਜ਼ਰ ਆਏ ਸਨ। ਤਨੁਸ਼੍ਰੀ ਨੇ ਆਪਣੀ ਐਕਟਿੰਗ ਤੋਂ ਜ਼ਿਆਦਾ ਬੋਲਡ ਐਕਟਿੰਗ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਅਣਦੇਖੀ ਕਲਿੱਪ, ਪਤੀ ਕਰਨ ਗਰੋਵਰ ਦੇ ਨਾਲ ਮਿਲ ਕੇ ਕੱਟਿਆ ਵੈਡਿੰਗ ਐਨੀਵਰਸਰੀ ਕੇਕ
View this post on Instagram
View this post on Instagram