ਤਨਜ਼ਾਨੀਆ ਦੇ ਭੈਣ-ਭਰਾ ਨੇ ਇਸ ਤਰ੍ਹਾਂ ਦਿੱਤੀ ਮਰਹੂਮ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

written by Lajwinder kaur | February 10, 2022

ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ (Lata Mangeshkar) ਦਾ ਅੰਤਿਮ ਸੰਸਕਾਰ 6 ਫਰਵਰੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕੀਤਾ ਗਿਆ ਸੀ। ਉਨ੍ਹਾਂ ਦੇ ਜਾਣ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਵਿਦੇਸ਼ਾਂ ਤੋਂ ਵੀ ਪ੍ਰਸ਼ੰਸਕਾਂ ਨੇ ਦੁੱਖ ਜਤਾਇਆ ਸੀ। ਮਸ਼ਹੂਰ ਤਨਜ਼ਾਨੀਆ ਦੇ ਭਰਾ-ਭੈਣ ਨੇ ਆਪਣੇ ਅੰਦਾਜ਼ ਦੇ ਨਾਲ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ : ਵ੍ਹਾਈਟ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਅਦਾਵਾਂ ਦੇ ਨਾਲ ਅਦਾਕਾਰਾ ਨੀਰੂ ਬਾਜਵਾ ਨੇ ਲੁੱਟਿਆ ਮੇਲਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of killi and neema

ਕਾਇਲੀ ਪੌਲ kili paul ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੀ ਭੈਣ ਨੀਮਾ ਦੇ ਨਾਲ ਲਤਾ ਮੰਗੇਸ਼ਕਰ ਦੇ ਗੀਤ ‘Jaane Kya Baat Hai’ ਉੱਤੇ ਲਿਪਸਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦ ਹੋਏ ਲਿਖਿਆ ਹੈ- ‘R.I.P to @lata_mangeshkar ਉਨ੍ਹਾਂ ਦੀ ਅਵਾਜ਼ ਬਹੁਤ ਮਿੱਠੀ ਅਤੇ ਇੰਨੀ ਅਦਭੁੱਤ ਸੀ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ 🙏🏾sleep well LATA’। ਇਸ ਵੀਡੀਓ ਉੱਤੇ ਪ੍ਰਸ਼ੰਸਕ ਅਤੇ ਕਈ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Kili Paul made new video on jass manak and kaka song

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

ਕਾਇਲੀ ਪੌਲ ਅਕਸਰ ਹੀ ਆਪਣੀ ਭੈਣ ਦੇ ਨਾਲ ਹਿੰਦੀ ਗੀਤਾਂ ਉੱਤੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਕਾਇਲੀ ਪੌਲ ਇਸ ਤੋਂ ਪਹਿਲਾਂ ‘ਰਾਤਾਂ ਲੰਬੀਆ’ ਕਰਕੇ ਖੂਬ ਸੁਰਖੀਆਂ ‘ਚ ਆਇਆ ਸੀ। ਹਾਲ ਹੀ ‘ਚ ਉਨ੍ਹਾਂ ਨੇ ਪੰਜਾਬੀ ਗੀਤਾਂ ਉੱਤੇ ਵੀ ਵੀਡੀਓ ਬਣਾਈ ਸੀ। ਜੱਸ ਮਾਣਕ ਦੇ ਗੀਤ Rabb Wangu ਉੱਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਉਹ ਆਪਣੀ ਭੈਣ ਦੇ ਨਾਲ ਕਾਕੇ ਦੇ ਗੀਤ Temporary Pyar ਉੱਤੇ ਸ਼ਾਨਦਾਰ ਪ੍ਰਫਾਰਮੈਂਸ ਦਿੰਦਾ ਹੋਇਆ ਨਜ਼ਰ ਆਇਆ ਸੀ।

 

 

View this post on Instagram

 

A post shared by Kili Paul (@kili_paul)

You may also like