ਤਰਸੇਮ ਜੱਸੜ ਪਿਆਰ ਦੇ ਰੰਗਾਂ ਦੇ ਨਾਲ ਭਰੇ ਗੀਤ ‘ਸੰਗਦੀ ਸੰਗਦੀ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

written by Lajwinder kaur | September 09, 2020

ਪੰਜਾਬੀ ਗਾਇਕ ਤਰਸੇਮ ਜੱਸੜ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਪਿਆਰ ਦੇ ਰੰਗਾਂ ਦੇ ਨਾਲ ਭਰਿਆ ਇਹ ਗੀਤ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਨੇ ਮਿਲਕੇ ਗਾਇਆ ਹੈ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਇਹ ਗੀਤ ਜੱਸੜ ਦੇ ਐਲਬਮ ਮਾਈ ਪਰਾਈਡ ‘ਚੋਂ ਹੀ ਹੈ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਤਰਸੇਮ ਜੱਸੜ ਤੇ ਪੰਜਾਬੀ ਮਾਡਲ Hashneen Chauhan । ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ ।

ਜੇ ਗੱਲ ਕਰੀਏ ਤਰਸੇਮ ਜੱਸੜ ਦੇ ਵਰਕ ਫਰੰਟੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

0 Comments
0

You may also like