ਟੀਮ ਇੰਡੀਆ ਦੇ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ ਨੇ ਅਦਾਕਾਰਾ ਸੰਜਨਾ ਨਾਲ ਕਰਵਾਇਆ ਵਿਆਹ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ

Written by  Shaminder   |  March 15th 2021 05:40 PM  |  Updated: March 15th 2021 05:40 PM

ਟੀਮ ਇੰਡੀਆ ਦੇ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ ਨੇ ਅਦਾਕਾਰਾ ਸੰਜਨਾ ਨਾਲ ਕਰਵਾਇਆ ਵਿਆਹ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ ਦਾ ਵਿਆਹ ਹੋ ਗਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ ।

jasprit Image From Jasprit B’s Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ

jasprit Image From Jasprit B’s Instagram

ਦੋਵਾਂ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ । ਹਾਲਾਂਕਿ ਜਸਪ੍ਰੀਤ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਸਨ ।ਪਰ ਉਨ੍ਹਾਂ ਦੀ ਦੁਲਹਨ ਕੌਣ ਹੋਵੇਗੀ ਇਸ ਦਾ ਪਤਾ ਨਹੀਂ ਸੀ ਲੱਗ ਰਿਹਾ ।

jasprit Image From Jasprit B’s Instagram

ਪਰ ਹੁਣ ਖੁਲਾਸਾ ਹੋ ਚੁੱਕਿਆ ਹੈ ਕਿ ਜਸਪ੍ਰੀਤ ਨੇ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕਰਵਾਇਆ ਹੈ । ਜਸਪ੍ਰੀਤ ਬੁਮਰਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਪਿਆਰ, ਜੇ ਤੁਹਾਨੂੰ ਯੋਗ ਸਮਝਦਾ ਹੈ ਤਾਂ ਤੁਹਾਡੇ ਰਾਹ ‘ਤੇ ਚੱਲਦਾ ਹੈ’।

 

View this post on Instagram

 

A post shared by jasprit bumrah (@jaspritb1)

ਪਿਆਰ ਨਾਲ ਨਿਭਾਏ, ਅਸੀਂ ਮਿਲ ਕੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਹੈ । ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਦਿਨ ਹੈ ਅਤੇ ਅਸੀਂ ਤੁਹਾਡੇ ਵਿਆਹ ਅਤੇ ਸਾਡੀ ਖੁਸ਼ੀ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੇ ਯੋਗ ਹੋਣ ‘ਤੇ ਖੁਸ਼ੀ ਮਹਿਸੂਸ ਕਰਦੇ ਹਾਂ’ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network