ਤੇਜਸਵੀ ਪ੍ਰਕਾਸ਼ ਨੇ ਆਪਣੀ ਮਰਾਠੀ ਫ਼ਿਲਮ ‘Man Kasturi Re’ ਦਾ ਪੋਸਟਰ ਕੀਤਾ ਸਾਂਝਾ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | August 08, 2022

Tejasswi Prakash shares the poster of her Marathi movie ‘Man Kasturi Re’: ਬਿੱਗ ਬੌਸ ਸੀਜ਼ਨ 15 ਦੀ ਜੇਤੂ ਅਤੇ ਸੋਸ਼ਲ ਮੀਡੀਆ ਦੀ ਚਰਚਿਤ ਅਦਾਕਾਰਾ ਤੇਜਸਵੀ ਪ੍ਰਕਾਸ਼ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਆਉਣ ਵਾਲੀ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕਰਦੇ ਹੋਏ ਆਪਣੀ ਪਹਿਲੀ ਮਰਾਠੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਉਹ ਆਪਣੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਅਭਿਨੇਤਰੀ ਇਸ ਸਮੇਂ ਏਕਤਾ ਕਪੂਰ ਦੇ ਕਾਲਪਨਿਕ ਸ਼ੋਅ ਨਾਗਿਨ 6 ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਉਹ ਜਲਦ ਹੀ ਮਰਾਠੀ ਫਿਲਮ, ‘Man Kasturi Re’ ਵਿੱਚ ਨਜ਼ਰ ਆਵੇਗੀ। ਉਸਨੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਆਪਣੀ ਧੀ ਮਾਲਤੀ ਨਾਲ ਪੂਲ 'ਚ ਮਸਤੀ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ਇਹ ਕਿਊਟ ਤਸਵੀਰ

Tejasswi Prakash image-min image source: Instagram

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫਿਲਮ ਦਾ ਫਰਸਟ ਲੁੱਕ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਵਿੱਚ, ਉਹ ਇੱਕ ਸਕੂਟੀ ਦੀ ਸਵਾਰੀ ਕਰਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਹੱਥਾਂ ਨੂੰ ਫੈਲਾ ਕੇ ਆਪਣਾ ਉਤਸ਼ਾਹ ਦਿਖਾ ਰਹੀ ਹੈ। ਐਕਟਰ ਅਭਿਨਵ ਜੋ ਤੇਜਸਵੀ ਦੇ ਪਿੱਛੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਸਕੂਟੀ ਨੂੰ ਸੰਤੁਲਿਤ ਕਰਦਾ ਨਜ਼ਰ ਆ ਰਿਹਾ ਹੈ। ਉਸਨੇ ਮਰਾਠੀ ਚ ਕੈਪਸ਼ਨ ਪਾਈ ਹੈ ਤੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਹੈ। ਇਹ ਫ਼ਿਲਮ 4 ਨਵੰਬਰ 2022 ਚ ਰਿਲੀਜ਼ ਹੋਵੇਗੀ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤੇਜਸਵੀ ਪ੍ਰਕਾਸ਼ ਨੂੰ ਵਧਾਈਆਂ ਦੇ ਰਹੇ ਹਨ।

Baarish Aayi Hai song out now: Feel the love with Tejasswi Prakash and Karan Kundrra Image Source: YouTube

ਇੱਕ ਨੇ ਲਿਖਿਆ, “ਸੁਪਰ ਐਕਸਾਈਟਿਡ”, ਦੂਜੇ ਨੇ ਕਿਹਾ, “ਇਹ ਇੱਕ ਵੱਡੀ ਵੱਡੀ ਹਿੱਟ ਹੋਣ ਦਾ ਪ੍ਰਗਟਾਵਾ”। ਇੱਕ ਪ੍ਰਸ਼ੰਸਕ ਨੇ ਲਿਖਿਆ, “ਤੁਹਾਡੀ ਪਹਿਲੀ ਮਰਾਠੀ ਫਿਲਮ ਲਈ ਉਤਸ਼ਾਹਿਤ”, ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ‘ਵਧਾਈਆਂ ਤੇਜਸਵੀ’। ਇਸ ਪੋਸਟਰ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ ਤੇ ਵਧਾਈਆਂ ਵਾਲੇ ਮੈਸੇਜ ਆ ਚੁੱਕੇ ਹਨ।

Tejasswi Prakash, Karan Kundrra to feature in Stebin Ben and Shreya Ghoshal's 'Baarish Aayi Hai' image source: Instagram

ਤੇਜਸਵੀ ਪ੍ਰਕਾਸ਼ ਆਪਣੇ ਖ਼ਾਸ ਦੋਸਤ ਕਰਨ ਕੁੰਦਰਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਚ ਰਹਿੰਦੀ ਹੈ। ਦੋਵਾਂ ਦੀਆਂ ਵੀਡੀਓਜ਼ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਇਸ ਜੋੜੀ ਨੂੰ ਪਿਆਰ ਦੇ ਨਾਲ ਤੇਜਰਨ ਕਹਿੰਦੇ ਹਨ। ਦੋਵੇਂ ਇਕੱਠੇ ਕਈ ਮਿਊਜ਼ਿਕ ਵੀਡੀਓਜ਼ ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਦੋਵਾਂ ਦੀ ਲਵ ਸਟੋਰੀ ਬਿੱਗ ਬੌਸ ਸੀਜ਼ਨ 15 ਤੋਂ ਹੀ ਸ਼ੁਰੂ ਹੋਈ ਸੀ।

 

 

View this post on Instagram

 

A post shared by Tejasswi Prakash (@tejasswiprakash)

You may also like