ਅੱਧੀ ਰਾਤ ਨੂੰ ਨੋਇਡਾ ਦੀਆਂ ਸੜਕਾਂ ਦੇ ਦੌੜਦਾ ਨਜ਼ਰ ਆਇਆ ਇਹ ਮੁੰਡਾ, ਫ਼ਿਲਮ ਮੇਕਰ ਵਿਨੋਦ ਕਾਪਰੀ ਨੇ ਸ਼ੇਅਰ ਕੀਤਾ ਵੀਡੀਓ

written by Shaminder | March 21, 2022

ਸੋਸ਼ਲ ਮੀਡੀਆ ‘ਤੇ ਇੱਕ ਮੁੰਡੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਫ਼ਿਲਮ ਮੇਕਰ ਵਿਨੋਦ ਕਾਪਰੀ (Vinod Kapari) ਨੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਮੁੰਡਾ ਅੱਧੀ ਰਾਤ ਨੂੰ ਦਿੱਲੀ ਅਤੇ ਨੋਇਡਾ ਦੀਆਂ ਸੜਕਾਂ ‘ਤੇ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ । ਜਦੋਂ ਇਸ ਨੂੰ ਕਾਰ ‘ਚ ਸਵਾਰ ਇੱਕ ਵਿਅਕਤੀ ਨੇ ਪੁੱਛਿਆ ਗਿਆ ਕਿ ਤੈਨੂੰ ਗੱਡੀ ‘ਚ ਛੱਡ ਦਿੰਦਾ ਹਾਂ ਤਾਂ ਇਸ ਮੁੰਡੇ ਨੇ ਇਹ ਕਹਿ ਕੇ ਕਾਰ ‘ਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਰੁਟੀਨ ਖਰਾਬ ਹੋ ਜਾਵੇਗੀ ।ਇਸ ਮੁੰਡੇ ਦਾ ਨਾਮ ਪ੍ਰਦੀਪ ਮਹਿਰਾ (Pardeep Mehra)  ਦੱਸਿਆ ਜਾ ਰਿਹਾ ਹੈ ।

Vinod Kapari shared Video image From instagram

ਹੋਰ ਪੜ੍ਹੋ : ਜੌਰਡਨ ਸੰਧੂ ਦਾ ਨਵਾਂ ਗੀਤ ‘ਸ਼ਹਿਰ ਵਿੱਚੋਂ ਗੇੜਾ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਮੁੰਡੇ ਦੀ ਮਾਂ ਬਿਮਾਰ ਹੈ ਅਤੇ ਹਸਪਤਾਲ ‘ਚ ਦਾਖਲ ਹੈ ਅਤੇ ਇਸ ਦਾ ਇੱਕ ਭਰਾ ਵੀ ਹੈ ਜੋ ਕਿ ਨਾਈਟ ਸ਼ਿਫਟ ‘ਚ ਕੰਮ ਕਰਦਾ ਹੈ ਅਤੇ ਉੱਤਰਾਖੰਡ ਦੇ ਅਲਮੋੜਾ ਦਾ ਰਹਿਣ ਵਾਲਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਿਹਾ ਹੈ ।ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।

Vinod Kapari Shared Video,, image From instagram

ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।ਸੋਸ਼ਲ ਮੀਡੀਆ ‘ਤੇ ਕੁਝ ਸਮਾਂ ਪਹਿਲਾਂ ‘ਕੱਚਾ ਬਦਾਮ’ ਗੀਤ ਦਾ ਵੀਡੀਓ ਵੀ ਵਾਇਰਲ ਹੋਇਆ ਸੀ । ਇਸ ਗੀਤ ‘ਤੇ ਏਨੇ ਜ਼ਿਆਦਾ ਰੀਲਸ ਬਣਾਏ ਗਏ ਸਨ ਕਿ ਇਸ ਗੀਤ ਨੂੰ ਗਾਉਣ ਵਾਲਾ ਦੇਸ਼ ਹੀ ਨਹੀਂ ਪੂਰੀ ਦੁਨੀਆ ‘ਚ ਪ੍ਰਸਿੱਧ ਹੋ ਗਿਆ ਸੀ । ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।

 

View this post on Instagram

 

A post shared by Voompla (@voompla)

You may also like