ਇਸ ਤਸਵੀਰ ‘ਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਬਾਲੀਵੁੱਡ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

written by Shaminder | May 26, 2022

ਬਾਲੀਵੁੱਡ ਸਿਤਾਰਿਆਂ (Bollywood Star) ਦੇ ਬਾਰੇ ਹਰ ਕੋਈ ਜਿਆਦਾ ਤੋਂ ਜਿਆਦਾ ਜਾਨਣਾ ਚਾਹੁੰਦਾ ਹੈ । ਉਨ੍ਹਾਂ ਦੀ ਨਿੱਜੀ ਜਿੰਦਗੀ ਬਾਰੇ, ਉਹ ਕੀ ਖਾਂਦੇ ਹਨ, ਕੀ ਪਾਉਂਦੇ ਹਨ । ਇਹ ਪ੍ਰਸ਼ੰਸਕ ਆਪਣੇ ਪਸੰਦੀਦਾ ਹੀਰੋ ਜਾਂ ਹੀਰੋਇਨ ਦੇ ਬਾਰੇ ਬਹੁਤ ਦਿਲਚਸਪੀ ਰੱਖਦੇ ਹਨ । ਇਸ ਦੇ ਨਾਲ ਹੀ ਇਹ ਸਿਤਾਰੇ ਬਚਪਨ (Childhood) ‘ਚ ਕਿਵੇਂ ਦੇ ਦਿਖਾਈ ਦਿੰਦੇ ਸਨ । ਇਸ ਬਾਰੇ ਵੀ ਪ੍ਰਸ਼ੰਸਕ ਬਹੁਤ ਰੂਚੀ ਰੱਖਦੇ ਹਨ ।

Do you know? Aamir Khan had decided to quit film industry before Laal Singh Chaddha's release Image Source: Twitter

ਹੋਰ ਪੜ੍ਹੋ : ਨੌਰਾ ਫਤੇਹੀ ਦਾ ਲਾਵਣੀ ਡਾਂਸ ਹੋ ਰਿਹਾ ਵਾਇਰਲ, ਦੇਖੋ ਵੀਡੀਓ

ਸਿਤਾਰਿਆਂ ਦੇ ਬਚਪਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।

ਹੋਰ ਪੜ੍ਹੋ : ਕਰੋੜਾਂ ਦੀ ਕਮਾਈ ਕਰਦਾ ਹੈ ਦਿਲੀਪ ਜੋਸ਼ੀ ਉਰਫ ਜੇਠਾ ਲਾਲ, ਜਾਣ ਕੇ ਹੋ ਜਾਓਗੇ ਹੈਰਾਨ

ਜੋ ਕਿ ਮਿਸਟਰ ਪ੍ਰਫੈਕਟਨਿਸ਼ਟ ਦੇ ਤੌਰ ‘ਤੇ ਪ੍ਰਸਿੱਧ ਹੈ । ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਦੀ ਗੱਲ ਕਰ ਰਹੇ ਹਾਂ । ਓਹੀ ਜਿਸ ਦਾ ਬਾਲੀਵੁੱਡ ‘ਚ ਸਿੱਕਾ ਚੱਲਦਾ ਹੈ ਅਤੇ ਬਾਲੀਵੁੱਡ ਦੀ ਖ਼ਾਨ ਤਿੱਕੜੀ ਚੋਂ ਇੱਕ ਹੈ । ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਨ੍ਹਾਂ ਹਿੱਟ ਫ਼ਿਲਮਾਂ ਦੀ ਬਦੌਲਤ ਉਹ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਚੁੱਕਿਆ ਹੈ ।

Do you know? Aamir Khan had decided to quit film industry before Laal Singh Chaddha's release Image Source: Twitter

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਮਿਰ ਖ਼ਾਨ ਦੀ । ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਹ ਤਸਵੀਰ ਬਲੈਕ ਐਂਡ ਵ੍ਹਾਈਟ ਤਸਵੀਰ ਹੈ ।ਜਿਸ ‘ਚ ਆਮਿਰ ਖ਼ਾਨ ਹੱਸਦੇ ਹੋਏ ਦਿਖਾਈ ਦੇ ਰਹੇ ਹਨ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

You may also like