
ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਦ ਕਸ਼ਮੀਰ ਫਾਈਲਜ਼' ਕਈ ਹਫਤੇ ਬਾਅਦ ਵੀ ਸਿਨੇਮਾਘਰਾਂ 'ਚ ਛਾਈ ਹੋਈ ਹੈ। 1990 'ਚ ਕਸ਼ਮੀਰੀ ਪੰਡਤਾਂ ਦੇ ਕਤਲ ਅਤੇ ਉਨ੍ਹਾਂ ਨੂੰ ਘਾਟੀ 'ਚੋਂ ਕੱਢੇ ਜਾਣ ਦੀ ਕਹਾਣੀ ਬਿਆਨ ਕਰਦੀ ਇਸ ਫ਼ਿਲਮ ਦੇ ਨਾਲ ਲੋਕ ਇਮੋਸ਼ਨਲੀ ਜੁੜ ਰਹੇ ਹਨ। ਫ਼ਿਲਮ ਲਗਾਤਾਰ 250 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਫ਼ਿਲਮ ਨਾਲ ਲੋਕ ਇਸ ਤਰ੍ਹਾਂ ਜੁੜ ਰਹੇ ਹਨ ਕਿ ਹੁਣ ਤੱਕ ਕਈ ਦਿਲਚਸਪ ਕਹਾਣੀਆਂ ਸਾਹਮਣੇ ਆ ਚੁੱਕੀਆਂ ਹਨ।

ਹਾਲ ਹੀ 'ਚ ਇਕ ਫੋਟੋ ਕਾਫੀ ਵਾਇਰਲ ਹੋਈ ਸੀ ਜਿਸ 'ਚ ਇੱਕ ਨਾਰੀਅਲ ਵੇਚਣ ਵਾਲੇ ਨੇ ਟੀਕੇਐੱਫ(ਦ ਕਸ਼ਮੀਰ ਫਾਈਲਜ਼) ਟਿਕਟ ਲਿਆਉਣ 'ਤੇ ਮੁਫਤ 'ਚ ਨਾਰੀਅਲ ਪਾਣੀ ਦੇਣ ਦਾ ਆਫਰ ਚਲਾਇਆ ਸੀ। ਹੁਣ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵਿਆਹ ਦਾ ਕਾਰਡ ਸਾਂਝਾ ਕੀਤਾ ਹੈ ਜਿਸ ਦੇ ਪਿਛਲੇ ਪਾਸੇ TKF ਦਾ ਸਟਿੱਕਰ ਲੱਗਾ ਹੈ। ਇਸ ਵਿਆਹ ਦੇ ਕਾਰਡ ਦੀ ਫੋਟੋ ਸ਼ੇਅਰ ਕਰਦੇ ਹੋਏ ਵਿਵੇਕ ਅਗਨੀਹੋਤਰੀ ਨੇ ਲਿਖਿਆ, ‘ਵਿਆਹ ਦੇ ਕਾਰਡ ਦੇ ਪਿਛਲੇ ਪਾਸੇ ਕਸ਼ਮੀਰ ਫਾਈਲਜ਼ ਦਾ ਸਟਿੱਕਰ’। ਇਸ ਫੋਟੋ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਦੇ ਵਿਆਹ ਤੋਂ ਪਹਿਲਾਂ ਮਾਂ ਨੀਤੂ ਨੇ ਬੇਟੇ 'ਤੇ ਲੁਟਾਇਆ ਪਿਆਰ ਤੇ ਨਾਲ ਲਿਖਿਆ ਇਹ ਖਾਸ ਮੈਸੇਜ
ਵਿਆਹ ਦੇ ਕਾਰਡ 'ਤੇ ਇਸ ਜੋੜੇ ਦਾ ਨਾਂ ਰਾਹੁਲ ਅਤੇ ਸ਼ਿਵਾਨੀ ਲਿਖਿਆ ਹੋਇਆ ਹੈ। ਜਿੱਥੋਂ ਤੱਕ ਕਾਰਡ ਦੇ ਪਿਛਲੇ ਪਾਸੇ ਸਟਿੱਕਰ 'ਤੇ ਦਿੱਤੀ ਗਈ ਜਾਣਕਾਰੀ ਦਾ ਸਬੰਧ ਹੈ, ਫ਼ਿਲਮ ਦੇ ਪੋਸਟਰ ਦੇ ਨਾਲ ਸਟਿੱਕਰ 'ਤੇ ਫ਼ਿਲਮ ਦੇ ਨਾਲ ਜੁੜੇ ਤਿੰਨ ਪੁਆਇੰਟਰ ਲਿਖੇ ਹੋਏ ਹਨ।
#TheKashmirFiles sticker on the backside of the marriage invitation Card. pic.twitter.com/s49OT3MK26
— Vivek Ranjan Agnihotri (@vivekagnihotri) April 5, 2022