ਜੌਰਡਨ ਸੰਧੂ ਦੀ ਨਵੀਂ ਫ਼ਿਲਮ "ਖ਼ਤਰੇ ਦਾ ਘੁੱਗੂ" ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼

Written by  Rupinder Kaler   |  December 13th 2019 01:44 PM  |  Updated: December 13th 2019 01:58 PM

ਜੌਰਡਨ ਸੰਧੂ ਦੀ ਨਵੀਂ ਫ਼ਿਲਮ "ਖ਼ਤਰੇ ਦਾ ਘੁੱਗੂ" ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼

ਬਾਕਸ ਆਫ਼ਿਸ ’ਤੇ ‘ਗਿੱਦੜਸਿੰਗੀ’ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਜੌਰਡਨ ਸੰਧੂ ਖਤਰੇ ਦਾ ਘੁੱਗੂ ਵਜਾਉਣ ਵਾਲੇ ਹਨ ਜੀ ਹਾਂ ਉਹਨਾ ਨੇ ਆਪਣੀ ਆਉਣ ਵਾਲੀ ਫ਼ਿਲਮ "ਖ਼ਤਰੇ ਦਾ ਘੁੱਗੂ" ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਂਝਾ ਕੀਤਾ ਹੈ । ਇਸ ਫ਼ਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

https://www.instagram.com/p/B5-RiqFBoPw/

ਫਿਲਮ ਨੂੰ ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਨੇ ਨਿਰਦੇਸ਼ਿਤ ਕੀਤਾ ਹੈ ਤੇ ਇਸ ਫ਼ਿਲਮ ਨੂੰ ਅਮਨ ਚੀਮਾ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਵਿੱਚ ਕੰਮ ਕਰਨ ਵਾਲੇ ਹੋਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬੀਐੱਨ ਸ਼ਰਮਾ, ਨੀਤੂ ਪੰਧੇਰ, ਪ੍ਰਕਾਸ਼ ਗਾਧੂ ਸਮੇਤ ਹੋਰ ਕਈ ਵੱਡੇ ਚਿਹਰੇ ਨਜ਼ਰ ਆਉਣਗੇ । ਜਿਸ ਤਰ੍ਹਾਂ ਦਾ ਪੋਸਟਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ  ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਇਸ ਫ਼ਿਲਮ ਵਿੱਚ ਮੰਨੋਰੰਜਨ ਦਾ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ ।

https://www.instagram.com/p/B52VSwWhFT5/

ਫ਼ਿਲਮ ਵਿੱਚ ਕਮੇਡੀ ਵੀ ਹੈ ਤੇ ਡਰਾਮਾ ਵੀ ਹੈ । ਜੌਰਡਨ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ਼ ਫ਼ਿਲਮਾਂ ਵਿੱਚ ਹੀ ਬਿਜੀ ਨਹੀਂ ਬਲਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਵੀ ਦੇ ਰਹੇ ਹਨ । ਛੇਤੀ ਹੀ ਉਹ ਪੀਕੌਕ ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕਰਨ ਵਾਲੇ ਹਨ ।

https://www.instagram.com/p/B46-HScB5BY/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network