ਕਰੋਨਾ ਵਾਇਰਸ ’ਤੇ ਬਣ ਰਹੀ ਹੈ ਪਹਿਲੀ ਪੰਜਾਬੀ ਫ਼ਿਲਮ, ਸ਼ੂਟਿੰਗ ਸ਼ੁਰੂ

written by Rupinder Kaler | April 15, 2021 04:55pm

ਕਰੋਨਾ ਵਾਇਰਸ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਤਾ ਹੋਇਆ ਹੈ । ਹੁਣ ਇਸ ਵਿਸ਼ੇ ਤੇ ਪੰਜਾਬੀ ਫ਼ਿਲਮ ਵੀ ਬਣਨ ਜਾ ਰਹੀ ਹੈ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇਸ ਫ਼ਿਲਮ ਦੀ ਸ਼ੂਟਿੰਗ ਲੰਦਨ ਵਿੱਚ ਸ਼ੁਰੂ ਹੋ ਗਈ ਹੈ ਤੇ ਫ਼ਿਲਮ ਨੂੰ ਡਾਇਰੈਕਟ ਲਵਤਾਰ ਸਿੰਘ ਸੰਧੂ ਕਰ ਰਹੇ ਹਨ ।

image from sweetaj brar's instagram

ਹੋਰ ਪੜ੍ਹੋ :

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਖ਼ਾਸ ਡਿੱਸ਼

‘ਫਿਕਰ ਕਰੋ ਨਾ’ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਗੁਰਪ੍ਰੀਤ ਧਾਲੀਵਾਲ ਤੇ ਮੋਹਨ ਨਡਾਰ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ iਲ਼ਖੀ ਹੈ । ਫ਼ਿਲਮ ਵਿਚ ਹੈਰੀ ਸੰਧੂ ਮੁੱਖ ਭੂਮਿਕਾ ਨਿਭਾ ਰਹੇ ਹਨ । ਹੈਰੀ ਸੰਧੂ ਦੀ ਇਹ ਪਹਿਲੀ ਫ਼ਿਲਮ ਹੈ । ਇਸ ਤੋਂ ਪਹਿਲਾਂ ੳਹੁ ਥਿਏਟਰ ਕਰ ਰਹੇ ਹਨ ।

ਫ਼ਿਲਮ ਵਿੱਚ ਸਵੀਤਾਜ਼ ਬਰਾੜ ਹੈਰੀ ਦੇ ਆਪਜਿਟ ਆਵੇਗੀ । ਫ਼ਿਲਮ ਵਿਚ ਬੀ.ਐੱਨ ਸ਼ਰਮਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਨਜੀਤ ਸਮੇਤ ਹੋਰ ਕਈ ਕਲੲਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਕਰੋਨਾ ਤੋਂ ਪਹਿਲਾਂ ਤੇ ਕਰੋਨਾ ਤੋਂ ਬਾਅਦ ਦੀ ਜ਼ਿੰਦਗੀ ਦੇ ਇਰਦ ਗਿਰਦ ਘੁੰਮਦੀ ਹੈ ।

You may also like