ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਪਾਲੀਵੁੱਡ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਦੱਸੋ ਭਲਾ ਕੌਣ ?

written by Rupinder Kaler | August 24, 2021

ਵਾਮਿਕਾ ਗੱਬੀ (Wamiqa Gabbi) ਨੇ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾ ਉਸ ਨੇ ਤਮਿਲ ਤੇਲਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ । ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵਾਮਿਕਾ (Wamiqa Gabbi)  ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ ਨਾਲ ਕੀਤੀ ਸੀ । ਖ਼ਬਰਾਂ ਦੀ ਮੰਨੀਏ ਤਾਂ ਵਾਮਿਕਾ ਨੇ ਬਾਲੀਵੁੱਡ ਫ਼ਿਲਮ ‘ਜਬ ਵੀ ਮੈਟ’ ਨਾਲ ਪਹਿਲੀ ਵਾਰ ਸਿਲਵਰ ਸਕਰੀਨ ਸ਼ੇਅਰ ਕੀਤੀ ਸੀ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਗਿੰਨੀ ਕਪੂਰ ਦੇ ਵਿਆਹ ਤੋਂ ਬਾਅਦ ਪਹਿਲੇ ਬਰਥਡੇਅ ਨੂੰ ਪਤੀ ਨੇ ਕੁਝ ਇਸ ਤਰ੍ਹਾਂ ਮਨਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ

Pic Courtesy: Instagram

ਫ਼ਿਲਮ ਦੇ ਮੁੱਖ ਕਿਰਦਾਰ ਵਿੱਚ ਸ਼ਾਹਿਦ ਕਪੂਰ (Shahid Kapoor) ਤੇ ਕਰੀਨਾ ਕਪੂਰ (Kareena Kapoor) ਨਜ਼ਰ ਆਏ ਸਨ ਜਦੋਂ ਕਿ ਵਾਮਿਕਾ ਨੇ ਕਰੀਨਾ ਦੀ ਚਚੇਰੀ ਭੈਣ ਗੀਤ ਦਾ ਛੋਟਾ ਰੋਲ ਨਿਭਾਇਆ ਸੀ । ਇੱਕ ਇੰਟਰਵਿਊ ਵਿੱਚ ਵਾਮਿਕਾ ਨੇ ਦੱਸਿਆ ਸੀ ਕਿ ਉਹ ਆਪਣੀਆਂ ਡਾਂਸ ਦੀਆਂ ਕਲਾਸਾਂ ਲਗਾ ਰਹੀ ਸੀ । ਇਸੇ ਦੌਰਾਨ ਫ਼ਿਲਮ ਦੀ ਟੀਮ ਕੁਝ ਬੱਚਿਆਂ ਨੂੰ ਕਾਸਟ ਕਰਨ ਲਈ ਡਾਂਸ ਸਕੂਲ ਪਹੁੰਚੀ ਸੀ ।

Pic Courtesy: Instagram

ਇਹਨਾਂ ਬੱਚਿਆਂ ਵਿੱਚ ਉਸ ਨੂੰ ਵੀ ਚੁਣ ਲਿਆ ਗਿਆ ਸੀ । ਫ਼ਿਲਮ ਵਿੱਚ ਕੰਮ ਕਰਨ ਲਈ ਉਸ ਨੂੰ 400 ਰੁਪਏ ਪ੍ਰਤੀ ਦਿਨ ਮਿਲਦੇ ਸਨ । 25 ਦਿਨਾਂ ਦੀ ਸ਼ੂਟਿੰਗ ਲਈ ਉਸ ਨੂੰ 10 ਹਜ਼ਾਰ ਦਾ ਭੁਗਤਾਨ ਕੀਤਾ ਗਿਆ ਸੀ । ਇਹ ਪਹਿਲਾ ਮੌਕਾ ਸੀ ਜਦੋਂ ਵਾਮਿਕਾ ਗੱਬੀ (Wamiqa Gabbi)  ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲਿਆ ਸੀ । ਇਸ ਫ਼ਿਲਮ ਤੋਂ ਬਾਅਦ ਵਾਮਿਕਾ(Wamiqa Gabbi)  ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

0 Comments
0

You may also like