ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟ੍ਰੇਲਰ ਹੋਇਆ ਰਿਲੀਜ਼, ਨਾਲ ਹੀ ਦਿੱਤਾ ਸਮਾਜਿਕ ਸੰਦੇਸ਼

written by Lajwinder kaur | October 06, 2021

ਜਸਵਿੰਦਰ ਭੱਲਾ ਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ (Jinne Jamme Saare Nikamme) ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਜਸਵਿੰਦਰ ਭੱਲਾ, ਸੀਮਾ ਕੌਸ਼ਲ ਤੇ ਉਨ੍ਹਾਂ ਦੇ ਚਾਰ ਪੁੱਤਰਾਂ ਦੇ ਆਲੇ-ਦੁਆਲੇ ਘੁੰਮ ਰਿਹਾ ਹੈ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

inside image of jinne jamme saare nikamme image source- youtube

ਟ੍ਰੇਲਰ ਦੀ ਸ਼ੁਰੂਆਤ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਨਿਰੰਜਨ ਸਿੰਘ (ਜਸਵਿੰਦਰ ਭੱਲਾ) ਅਤੇ ਸਤਵੰਤ ਕੌਰ(ਸੀਮਾ ਕੌਸ਼ਲ) ਜੋ ਕਿ ਹਸਪਤਾਲ ‘ਚ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ ਤਾਂਹੀ ਅਸੀਂ ਪੰਜਵਾਂ ਬੱਚਾ ਜੰਮਨਾ ਚਾਹੁੰਦੇ ਹਾਂ। ਇਹ ਆਇਡਿਆ ਉਨ੍ਹਾਂ ਨੂੰ ਆਯੁਸ਼ਮਾਨ ਖੁਰਾਣਾ ਦੀ 'ਬਦਾਈ ਹੋ' ਫ਼ਿਲਮ ਦੇਖਕੇ ਆਉਂਦਾ ਹੈ। ਜਦੋਂ ਪੰਜਵੇਂ ਬੱਚੇ ਦੀ ਪਲੈਨਿੰਗ ਵਾਲੀ ਗੱਲ ਜਦੋਂ ਚਾਰੋਂ ਬੱਚਿਆਂ ਤੱਕ ਪਹੁੰਚੀ ਹਾਂ ਤਾਂ ਉਹ ਸ਼ਹਿਰ ਤੋਂ ਸਿੱਧਾ ਪਿੰਡ ਆਪਣੇ ਮਾਪਿਆਂ ਕੋਲ ਪਹੁੰਚ ਜਾਂਦੇ ਨੇ। ਉਸ ਤੋਂ ਬਾਅਦ ਦੇਖੋ ਪੰਜਵਾਂ ਬੱਚਾ ਆਉਂਦਾ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਹਾਸਿਆਂ ਦੇ ਨਾਲ ਇਹ ਫ਼ਿਲਮ ਸਮਾਜਿਕ ਸੰਦੇਸ਼ ਵੀ ਦਿੰਦੇ ਹੋਈ ਨਜ਼ਰ ਆਵੇਗੀ। ਕਿਵੇਂ ਬੱਚੇ ਵੱਡੇ ਹੋ ਕਿ ਆਪੋ ਆਪਣੀ ਜ਼ਿੰਦਗੀਆਂ 'ਚ ਮਸ਼ਰੂਫ ਹੋ ਜਾਂਦੇ ਨੇ ਤੇ ਉਨ੍ਹਾਂ ਕੋਲ ਆਪਣੇ ਮਾਪਿਆਂ ਦੇ ਕੋਲ ਬੈਠਣ ਲਈ ਵੀ ਟਾਈਮ ਨਹੀਂ ਹੁੰਦਾ ਹੈ।

jinne jamme saare nikamme image source- youtube

ਹੋਰ ਪੜ੍ਹੋ : ਗੌਹਰ ਖ਼ਾਨ ਏਅਰਪੋਰਟ ‘ਤੇ ਦਿਲਜੀਤ ਦੋਸਾਂਝ ਦੇ ‘Vibe’ ਗੀਤ ‘ਤੇ ਭੰਗੜੇ ਪਾਉਂਦੀ ਆਈ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

ਇਸ ਫ਼ਿਲਮ ‘ਚ ਪੁੱਤਰਾਂ ਦੇ ਕਿਰਦਾਰ ‘ਚ ਨਜ਼ਰ ਆਉਣਗੇ ਬਿੰਨੂ ਢਿੱਲੋ, ਪੁਖਰਾਜ ਭੱਲਾ, ਅਰਮਾਨ ਅਨਮੋਲ, ਮਨਿੰਦਰ ਸਿੰਘ । ਫ਼ਿਲਮ ਦੀ ਕਹਾਣੀ ਲੇਖਕ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਕੇਨੀ ਛਾਬੜਾ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 14 ਅਕਤੂਬਰ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਰਹੀ ਹੈ।

0 Comments
0

You may also like