ਭੁੱਜੇ ਛੋਲੇ ਖਾਣ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

Written by  Shaminder   |  September 23rd 2021 06:18 PM  |  Updated: September 23rd 2021 06:18 PM

ਭੁੱਜੇ ਛੋਲੇ ਖਾਣ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

ਅੱਜ ਕੱਲ੍ਹ ਦੀ ਜੀਵਨ ਸ਼ੈੱਲੀ ਕਾਰਨ ਸਾਡੇ ਸਾਹਮਣੇ ਆਪਣੀ ਸਿਹਤ (Health ) ਨੂੰ ਠੀਕ ਰੱਖਣ ਦੀ ਬਹੁਤ ਵੱਡੀ ਚੁਣੌਤੀ ਹੈ । ਕਿਉਂ ਕਿ ਸਾਰਾ ਦਿਨ ਦਫਤਰ ‘ਚ ਬੈਠ ਕੇ ਕੰਮ ਕਰਨ ਦੇ ਕਾਰਨ ਨਾਂ ਤਾਂ ਅਸੀਂ ਆਪਣੇ ਵਰਕ ਆਊਟ ਨੂੰ ਸਮਾਂ ਨਹੀਂ ਦੇ ਪਾਉਂਦੇ । ਇਸ ਦੇ ਨਾਲ ਹੀ ਆਪਣੀ ਡਾਈਟ ਦਾ ਵੀ ਧਿਆਨ ਨਹੀਂ ਰੱਖ ਪਾਉਂਦੇ। ਜਿਸ ਕਾਰਨ ਕਈ ਵਾਰ ਸਰੀਰ ਨੂੰ ਲੋੜੀਂਦੇ ਤੱਤ ਨਹੀਂ ਮਿਲ ਪਾਉਂਦੇ । ਜਿਸ ਕਾਰਨ ਸਾਨੂੰ ਥਕਾਨ, ਕਮਜ਼ੋਰੀ ਅਤੇ ਹੋਰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੀ ਥਕਾਨ ‘ਤੇ ਕਾਬੂ ਪਾ ਸਕਦੇ ਹੋ । ਇਸ ਲਈ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਭੁੱਜੇ ਛੋਲੇ (chickpeas)  ਸ਼ਾਮਿਲ ਕਰਨੇ ਚਾਹੀਦੇ ਹਨ ।

Image From Google

ਹੋਰ ਪੜ੍ਹੋ : ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ

ਰੋਜ਼ਾਨਾ ਇੱਕ ਮੁੱਠੀ ਭੁੱਜੇ ਛੋਲੇ ਖਾਣ ਦੇ ਨਾਲ ਕਈ ਬਿਮਾਰੀਆ ਤੋਂ ਛੁਟਕਾਰਾ ਮਿਲਦਾ ਹੈ । ਕਿਉਂਕਿ ਭੁੱਜੇ ਛੋਲਿਆਂ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਚਿਕਨਾਈ, ਫਾਈਬਰ, ਕੈਲਸ਼ੀਅਮ, ਆਇਰਨ ਤੇ ਹੋਰ ਬਹੁਤ ਸਾਰੇ ਵਿਟਾਮਿਨ ਮੌਜੂਦ ਹੁੰਦੇ ਹਨ।

chickpeas Image From Google

ਇਸ ਲਈ, ਰੋਜ਼ਾਨਾ ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਨੂੰ ਰੋਜ਼ ਸਵੇਰੇ ਦੁੱਧ ਅਤੇ ਮੱਖਣ ਦੇ ਨਾਲ ਖਾਣ ’ਤੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ, ਜੋ ਮਾਸਪੇਸ਼ੀਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ। ਸਵੇਰੇ ਮੁੱਠੀ ਭਰ ਭੁੰਨੇ ਹੋਏ ਛੋਲੇ ਖਾਣ ਨਾਲ ਇਕ ਗਿਲਾਸ ਦੁੱਧ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਥਕਾਵਟ ਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network