ਹਰ ਰੋਜ਼ ਦਾਖਾਂ ਖਾਣ ਦੇ ਨਾਲ ਸਿਹਤ ਨੂੰ ਮਿਲਦੇ ਨੇ ਕਈ ਗੁਣਕਾਰੀ ਫਾਇਦੇ

Written by  Lajwinder kaur   |  December 01st 2020 09:57 AM  |  Updated: December 01st 2020 09:59 AM

ਹਰ ਰੋਜ਼ ਦਾਖਾਂ ਖਾਣ ਦੇ ਨਾਲ ਸਿਹਤ ਨੂੰ ਮਿਲਦੇ ਨੇ ਕਈ ਗੁਣਕਾਰੀ ਫਾਇਦੇ

ਸਰਦ ਰੁੱਤ ਡਰਾਈ ਫਰੂਟ ਖਾਣ ਦੇ ਲਈ ਸਹੀ ਹੁੰਦੀ ਹੈ । ਡਰਾਈ ਫਰੂਟ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ । ਸਭ ਨੂੰ ਵੱਖਰੇ-ਵੱਖਰੇ ਤਰ੍ਹਾਂ ਦੇ ਸੁੱਕੇ ਮੇਵੇ ਪਸੰਦ ਹੁੰਦੇ ਨੇ । ਇਹਨਾਂ ਸੁੱਕੇ ਮੇਵਿਆਂ ਵਿਚੋਂ ਹੀ ਇੱਕ ਹੈ ਕਿਸ਼ਮਿਸ਼ ਜਾਂ ਦਾਖਾਂ ਜੋ ਸਾਰੇ ਡਰਾਈ ਫਰੂਟਸ ਵਿਚੋਂ ਸਭ ਤੋਂ ਮਿੱਠਾ ਹੁੰਦੀ ਹੈ ਅਤੇ ਤੁਰੰਤ ਐਨਰਜੀ ਪ੍ਰਦਾਨ ਕਰਦਾ ਹੈ । ਇਹ ਅੰਗੂਰਾਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ ।

raisin pic  ਹੋਰ ਪੜ੍ਹੋ : ਜਾਣੋ ਬੇਰ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਮਿਲਦੇ ਨੇ

ਕਿਸ਼ਮਿਸ਼ ਵਿਟਾਮਿਨ ਅਤੇ ਮਿੰਨਰਲਸ ਨਾਲ ਭਰਪੂਰ ਹੁੰਦਾ ਹੈ ਅਤੇ ਖਾਣੇ ਦੇ ਸਵਾਦ ਨੂੰ ਵਧਾਉਣ ਲਈ ਇਸਦੀ ਵਧੀਆ ਭੂਮਿਕਾ ਹੁੰਦੀ ਹੈ । ਇਸ ਦੀ ਵਰਤੋਂ ਖੀਰ ,ਹਲਵਾ ਜਿਹੀਆਂ ਅਨੇਕਾਂ ਮਠਿਆਈਆਂ ਤੋਂ ਇਲਾਵਾ ਸਬਜ਼ੀਆਂ ‘ਚ ਵੀ ਕੀਤੀ ਜਾਂਦੀ ਹੈ । ਆਓ ਜਾਣਦੇ ਹਾਂ ਦਾਖਾਂ ਦੇ ਗੁਣਕਾਰੀ ਫਾਇਦਿਆਂ ਬਾਰੇ-

good for eyes

ਅੱਖਾਂ ਦੇ ਲਈ ਲਾਭਕਾਰੀ- ਅੱਖਾਂ ਦੇ ਵਿਟਾਮਿਨ A ,A-ਬੀਟਾ ਕੋਰੋਟਿਨ ਅਤੇ A ਕੈਰੋਟੀਨਾੱਅਡ ਵਧੀਆ ਹੁੰਦਾ ਹੈ ਜੋ ਦਾਖਾਂ ਵਿਚ ਪਾਇਆ ਜਾਂਦਾ ਹੈ |ਕਿਸ਼ਮਿਸ਼ ਜਾਂ ਦਾਖਾਂ ਵਿਚ ਐਂਟੀ-ਆੱਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ ਜੋ ਫ੍ਰੀ ਰੇਡੀਕਲਸ ਨਾਲ ਲੜਣ ਵਿਚ ਮੱਦਦ ਕਰਦੇ ਹਨ |ਇਹ ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੇ ਮਸਲਸ ਨੂੰ ਸ਼ਕਤੀ ਪਹੁੰਚਾਉਂਦਾ ਹੈ ਅਤੇ ਅੱਖਾਂ ਦਾ ਕਮਜ਼ੋਰ ਹੋਣਾ ਇੱਕ ਆਮ ਗੱਲ ਹੈ ਪਰ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਾਡੀਆਂ ਅੱਖਾਂ ਸਵਸਥ ਰਹਿੰਦੀਆਂ ਹਨ |

raisin pic2

ਹੱਡੀਆਂ ਬਣਾਏ ਮਜ਼ਬੂਤ- ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੈਲਸ਼ੀਅਮ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ । ਦਾਖਾਂ ਚ ਚੰਗੀ ਮਾਤਰਾ ਚ ਕੈਲਸ਼ੀਅਮ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਲਈ ਲਾਭਕਾਰੀ ਹੈ । ਦਾਖਾਂ ਦੇ ਸੇਵਨ ਦੇ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੇ ਨੇ ।

 

raisin picture

ਦਿਮਾਗੀ ਸ਼ਕਤੀ ਨੂੰ ਵਧਾਏ- ਕਿਸ਼ਮਿਸ਼ ਜਾਂ ਦਾਖਾਂ ਦਾ ਸੇਵਨ ਸਾਡੇ ਦਿਮਾਗ ਦੇ ਲਈ ਵੀ ਲਾਭਕਾਰੀ ਹੈ । ਪੜ੍ਹਣ ਵਾਲੇ ਬੱਚਿਆਂ ਤੇ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਦੇ ਲਈ ਨਿਯਮਿਤ ਰੂਪ ਨਾਲ ਇਸਨੂੰ ਖਾਣਾ ਬਹੁਤ ਵਧੀਆ ਰਹਿੰਦਾ ਹੈ ।

raisin good for health

ਐਸੀਡਿਟੀ ਦੂਰ ਭਜਾਏ- ਕਿਸ਼ਮਿਸ਼ ਵਿਚ ਪੋਟਾਸ਼ੀਅਮ ਅਤੇ ਮੈਗਨਿਸ਼ੀਅਮ ਪਾਏ ਜਾਂਦੇ ਹਨ ਜੋ ਐਸੀਡਿਟੀ ਨੂੰ ਦੂਰ ਕਰਦੇ ਹਨ ।  ਦਾਖਾਂ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ  ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network