ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਨੇ ਫ਼ਿਲਮਾਂ ਵਿੱਚ ਕੰਮ ਕਰਨ ਲਈ ਅੱਧ ਵਿਚਾਲੇ ਛੱਡ ਦਿੱਤੀ ਸੀ ਪੜ੍ਹਾਈ, ਜਾਣੋਂ ਕਿੰਨੇ ਪੜ੍ਹੇ ਲਿਖੇ ਹਨ ਤੁਹਾਡੇ ਫੈਵਰੇਟ ਸਿਤਾਰੇ

written by Rupinder Kaler | May 28, 2021

ਬਾਲੀਵੁੱਡ ਦੇ ਸਿਤਾਰੇ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਮੋਹ ਲੈਂਦੇ ਹਨ । ਇਸ ਮੁਕਾਮ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਚੰਗਾ ਸੰਘਰਸ਼ ਵੀ ਕਰਨਾ ਪੈਂਦਾ ਹੈ । ਕਈ ਵਾਰ ਤਾਂ ਕੁਝ ਚੀਜਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ । ਕੁਝ ਸਿਤਾਰਿਆਂ ਨੇ ਤਾਂ ਬਾਲੀਵੁੱਡ ਵਿੱਚ ਮੁਕਾਮ ਹਾਸਲ ਕਰਨ ਲਈ ਆਪਣੀ ਪੜ੍ਹਾਈ ਦਾ ਤਿਆਗ ਵੀ ਕਰ ਦਿੱਤਾ ਸੀ ।

Pic Courtesy: Instagram
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰ ਅਰਜੁਨ ਕਪੂਰ ਦੀ ਜਿਹੜੇ 12ਵੀਂ ਜਾਮਤ ਪਾਸ ਕਰਨ 'ਚ ਅਸਫਲ ਰਹੇ। ਕਿਉਂਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਫਿਰ ਉਨ੍ਹਾਂ ਪਰਦੇ ਦੇ ਪਿੱਛੇ ਕੰਮ ਸ਼ੁਰੂ ਕੀਤਾ। ਉਹ ਫ਼ਿਲਮਾਂ 'ਚ ਲੀਡ ਰੋਲ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਉਹ ਬਹੁਤ ਮੋਟੇ ਸਨ। ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਵਿੱਚ ਲੀਡ ਰੋਲ ਪਾਉਣ ਲਈ ਖੂਬ ਮਿਹਨਤ ਕੀਤੀ । ਕਾਜੋਲ ਜਦੋਂ ਛੋਟੀ ਸੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ-ਵੱਖ ਹੋ ਗਏ। ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਨੇ ਕੀਤਾ ਸੀ। ਕਾਜੋਲ ਨੂੰ ਸਿਰਫ 16 ਸਾਲ ਦੀ ਉਮਰ 'ਚ ਫ਼ਿਲਮ ਦਾ ਆਫਰ ਮਿਲਿਆ ਸੀ। ਫਿਲਮ ਤੋਂ ਬਾਅਦ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰਾ ਕਰਨਾ ਚਾਹੁੰਦੀ ਸੀ ਪਰ ਕਰ ਨਹੀਂ ਸਕੀ।
Pic Courtesy: Instagram
ਹੋਰ ਪੜ੍ਹੋ : ਪੁੱਤਰ ਦੀ ਮੌਤ ਤੋਂ ਬਾਅਦ ਗਾਇਕਾ ਅਨੁਰਾਧਾ ਪੌਡਵਾਲ ਕੋਰੋਨਾ ਮਰੀਜ਼ਾਂ ਦੀ ਕਰ ਰਹੇ ਮਦਦ
Pic Courtesy: Instagram
ਆਮਿਰ ਖਾਨ ਵੀ ਸਿਰਫ 12ਵੀਂ ਪਾਸ ਹਨ। ਅਦਾਕਾਰੀ ਲਈ ਉਨ੍ਹਾਂ ਪੜ੍ਹਾਈ ਵਿਚ ਹੀ ਛੱਡ ਦਿੱਤੀ।
Pic Courtesy: Instagram
ਕੈਟਰੀਨਾ ਕੈਫ ਨੇ 14 ਸਾਲ ਦੀ ਉਮਰ 'ਚ ਮਾਡਲ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤੇ ਜਲਦ ਹੀ ਸਕੂਲ ਛੱਡ ਦਿੱਤਾ। ਅਕਸ਼ੇ ਕੁਮਾਰ ਨੇ ਡੌਨ ਬਾਸਕੋ ਤੋਂ ਪੜ੍ਹਾਈ ਕੀਤੀ ਹੈ। ਉਹ ਮੁੰਬਈ ਦੇ ਕਿੰਗਸ ਸਰਕਲ 'ਚ ਗੁਰੂ ਨਾਨਕ ਖਾਲਸਾ ਕਾਲਜ ਵੀ ਗਏ ਸਨ। ਉਨ੍ਹਾਂ ਬੈਂਕੌਕ 'ਚ ਮਾਰਸ਼ਲ ਆਰਟ ਸਿੱਖਣ ਲਈ ਕਾਲਜ ਛੱਡ ਦਿੱਤਾ ਸੀ। ਅਦਾਕਾਰ ਅਕਸ਼ ਅਕਸ਼ੇ ਕੁਮਾਰ ਸਿਰਫ 10ਵੀਂ ਕਲਾਸ ਪਾਸ ਹਨ।
Pic Courtesy: Instagram
ਕੰਗਨਾ ਰਣੌਤ ਨੇ 17 ਸਾਲ ਦੀ ਉਮਰ 'ਚ ਸਕੂਲ ਛੱਡ ਦਿੱਤਾ ਸੀ। ਕੰਗਨਾ 12ਵੀਂ ਫੇਲ੍ਹ ਹੈ। ਉਨ੍ਹਾਂ ਪੜ੍ਹਾਈ ਵਿਚ ਛੱਡ ਕੇ ਦਿੱਲੀ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

0 Comments
0

You may also like