ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਹੈ ਇਹ ਕੁੱਤਾ, ਰੋਜ਼ਾਨਾ ਕਰਦਾ ਹੈ ਯੋਗਾ, ਵੀਡੀਓ ਵਾਇਰਲ

written by Rupinder Kaler | June 03, 2021

ਏਨੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵਾਇਰਲ ਵੀਡੀਓ 'ਚ ਇਕ ਪਾਲਤੂ ਕੁੱਤਾ ਯੋਗਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਵੀਡੀਓ ਰੈਕਸ ਚੈਪਮੈਨ ਨਾਂ ਦੀ ਔਰਤ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸ ਨੇ ਲਿਖਿਆ, "ਇਹ ਕੁੱਤਾ ਸੱਚਮੁੱਚ ਯੋਗਾ ਕਰ ਰਿਹਾ ਹੈ।" ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਇੰਸਟਾਗ੍ਰਾਮ 'ਤੇ ਖੂਬ ਵਾਇਰਲ ਹੋਈ ਸੀ ।

ਹੋਰ ਪੜ੍ਹੋ :

ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਵੀਡੀਓ, ਦੱਸਿਆ ਕਿਵੇਂ ਕਰਦੇ ਹਨ ਦਿਨ ਦੀ ਸ਼ੁਰੂਆਤ

ਇਸ ਵੀਡੀਓ ਵਿਚ ਮੈਰੀ ਨਾਮ ਦੀ ਇਕ ਔਰਤ ਆਪਣੇ ਬੈਸਟ ਫ੍ਰੈਂਡ ਡੋਗੋ 'ਸੀਕ੍ਰੇਟ' ਨਾਲ ਯੋਗਾ ਕਰਦੀ ਹੋਈ ਦਿਖ ਰਹੀ ਹੈ। ਜਿਸ 'ਚ ਉਹ ਕਹਿੰਦੀ ਹੈ .. "ਕੁਝ ਸਿੰਪਲ ਮੋਰਨਿੰਗ ਯੋਗਾ" ਲੋਕਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਸਮੇਤ ਟਵਿੱਟਰ 'ਤੇ ਬਹੁਤ ਪਸੰਦ ਕੀਤਾ ਹੈ।

ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਦੇ ਨਾਲ ਹੀ ਉਹ ਵੀਡੀਓ ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਇਸ ਵੀਡੀਓ ਦੇ ਵੀਵਰਜ਼ ਲਗਾਤਾਰ ਵੱਧ ਰਹੇ ਹਨ ।

 

View this post on Instagram

 

A post shared by Mary & Secret (@my_aussie_gal)

0 Comments
0

You may also like