ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਵਾਲੀ ਪ੍ਰੀਆ ਗਿੱਲ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਇੰਡਸਟਰੀ ਚੋਂ ਅਚਾਨਕ ਹੋ ਗਈ ਸੀ ਗਾਇਬ

written by Shaminder | January 29, 2022

ਪ੍ਰੀਆ ਗਿੱਲ (Priya Gill) ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਕਈ ਫ਼ਿਲਮਾਂ ‘ਚ ਮੁੱਖ ਕਿਰਦਾਰ ਨਿਭਾਉਣ ਵਾਲੀ ਪ੍ਰੀਆ ਗਿੱਲ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ ਸੀ । ਪਰ ਹੁਣ ਅਦਾਕਾਰਾ ਦੀ ਇੱਕ ਤਸਵੀਰ (New Pic) ਲੰਮੇ ਸਮੇਂ ਬਾਅਦ ਸਾਹਮਣੇ ਆਈ ਹੈ । ਜਿਸ ‘ਚ ਅਦਾਕਾਰਾ ਨੂੰ ਪਛਾਨਣਾ ਵੀ ਮੁਸ਼ਕਿਲ ਹੈ । ਇਸ ਤਸਵੀਰ ਨੂੰ ਜਵੈਲਰੀ ਡਿਜ਼ਾਈਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਝਾਂ ਕੀਤਾ ਹੈ ।ਦੱਸ ਦਈਏ ਕਿ ਪ੍ਰੀਆ ਗਿੱਲ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

Priya Gill image From instagram

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦਾ ਮਿਊਜ਼ਿਕ ਡਾਇਰੈਕਟਰ ਗੋਲਡ ਬੁਆਏ ਰਚਾਉਣ ਜਾ ਰਿਹਾ ਵਿਆਹ

ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਘੱਟ ਐਕਟਿਵ ਹੈ ।ਹਰਭਜਨ ਮਾਨ ਦੀ ਫ਼ਿਲਮ 'ਜੀ ਆਇਆਂ ਨੂੰ' ਫਿਲਮ 'ਚ ਫੀਮੇਲ ਲੀਡ ਰੋਲ ਨਿਭਾਉਣ ਵਾਲੀ ਪ੍ਰੀਆ ਗਿੱਲ ਜਿਹੜੇ ਫਿਲਮ ਤੋਂ ਬਾਅਦ ਆਲੋਪ ਜਿਹੇ ਹੋ ਗਏ। ਇੱਕ ਬੈਗ ਸਟੋਰ 'ਚ ਵੀ ਪ੍ਰੀਆ ਗਿੱਲ ਨੂੰ ਉਹਨਾਂ ਦੇ ਪਤੀ ਨਾਲ ਦੇਖਿਆ ਗਿਆ ਸੀ ਜਿੱਥੇ ਉਹਨਾਂ ਦੇ ਇੱਕ ਫੈਨ ਨੇ ਉਹਨਾਂ ਦੀ ਤਸਵੀਰ ਵੀ ਅਪਲੋਡ ਕੀਤੀ।

priya gill, image From google

ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰੀਆ ਗਿੱਲ ਆਪਣੇ ਪਤੀ ਨਾਲ ਡੈਨਮਾਰਕ 'ਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪ੍ਰੀਆ ਗਿੱਲ ਸਾਲ 1995 ‘ਚ ਹੋਈ ਮਿਸ ਇੰਡੀਆ ਪ੍ਰਤੀਯੋਗਿਤਾ ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ ।ਪ੍ਰੀਆ ਨੇ ਜਿੱਥੇ ਸਲਮਾਨ, ਸ਼ਾਹਰੁਖ ਖ਼ਾਨ, ਸੰਜੇ ਕਪੂਰ ਵਰਗੇ ਅਦਾਕਾਰਾਂ ਦੇ ਨਾਲ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ । ਪਰ ਏਨੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਪ੍ਰੀਆ ਦਾ ਕਰੀਅਰ ਕੁਝ ਜ਼ਿਆਦਾ ਨਹੀਂ ਚੱਲ ਪਾਇਆ ਅਤੇ ਉਹ ਬਾਲੀਵੁੱਡ ਚੋਂ ਅਚਾਨਕ ਗਾਇਬ ਹੋ ਗਈ ਅਤੇ ਵਿਦੇਸ਼ ਜਾ ਕੇ ਵੱਸ ਗਈ ਸੀ ।

 

You may also like