ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਵੱਡਾ ਕਲਾਕਾਰ, ਦੱਸੋ ਭਲਾ ਕੌਣ

written by Rupinder Kaler | September 10, 2021

ਜੌਰਡਨ ਸੰਧੂ (Jordan Sandhu) ਉਹ ਗਾਇਕ ਹੈ ਜਿਸ ਨੇ ਆਪਣੀ ਆਵਾਜ਼ ਦੇ ਦਮ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਨਾਂਅ ਬਣਾਇਆ ਹੈ । ‘ਮੁੱਛ ਫੁੱਟ ਗੱਭਰੂ’ ਗਾਣੇ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲਾ ਜੌਰਡਨ ਸੰਧੂ (Jordan Sandhu)  ਲਗਾਤਾਰ ਹਿੱਟ ਗਾਣੇ ਦਿੰਦਾ ਆ ਰਿਹਾ ਹੈ । ਇਹੀ ਨਹੀਂ ਉਸ ਦੀ ਅਦਾਕਾਰੀ ਵੀ ਬਾਕਮਾਲ ਹੈ ।

Jordan Sandhu And pari -min Pic Courtesy: Instagram

ਹੋਰ ਪੜ੍ਹੋ :

ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਭਰਾ ਦੇ ਨਾਲ ਕਰਵਾਇਆ ਫੋਟੋ ਸ਼ੂਟ, ਵੀਡੀਓ ਕੀਤਾ ਸਾਂਝਾ

Pic Courtesy: Instagram

ਇਸੇ ਲਈ ਉਸ (Jordan Sandhu) ਨੂੰ ਫ਼ਿਲਮਾਂ ਵਿੱਚ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਕਾਕੇ ਦਾ ਵਿਆਹ, ਕਾਲਾ ਸ਼ਾਹ ਕਾਲਾ ਵਿੱਚ ਉਸ (Jordan Sandhu)  ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ । ਜੇਕਰ ਦੇਖਿਆ ਜਾਵੇ ਤਾਂ ਕਲਾਕਾਰੀ ਜੌਰਡਨ ਸੰਧੂ ਵਿੱਚ ਬਚਪਨ ਵਿੱਚ ਹੀ ਸੀ ।

 

View this post on Instagram

 

A post shared by Jordan Sandhu (@jordansandhu)


ਕਿਉਂਕਿ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਉਸ ਨੇ ਭੰਗੜੇ ਦੀ ਡਰੈੱਸ ਪਾਈ ਹੋਈ ਹੈ । ਇਸ ਤਸਵੀਰ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਨੱਚਣ ਗਾਉਣ ਦਾ ਸ਼ੌਂਕ ਜੋਰਡਨ (Jordan Sandhu) ਨੂੰ ਬਚਪਨ ਤੋਂ ਹੀ ਸੀ । ਇਹੀ ਸ਼ੌਂਕ ਉਸ (Jordan Sandhu)  ਨੂੰ ਗਾਇਕੀ ਦੀ ਦੁਨੀਆ ਵਿੱਚ ਲੈ ਆਇਆ ਹੈ ।

0 Comments
0

You may also like