ਕਦੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਗਾਇਕ ਕਾਕਾ, ਇਸ ਗਾਣੇ ਨੇ ਬਦਲੀ ਕਿਸਮਤ, ਹੁਣ ਕਰੋੜਾਂ ਦਾ ਹੈ ਮਾਲਕ

written by Shaminder | September 10, 2022

ਗਾਇਕ ਕਾਕਾ (Kaka)ਅੱਜ ਇੰਡਸਟਰੀ ‘ਚ ਕਾਫੀ ਮਸ਼ਹੂਰ ਹਨ । ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਕੋਈ ਸਮਾਂ ਹੁੰਦਾ ਸੀ ਕਿ ਉਹ ਘਰ ਦੇ ਗੁਜ਼ਾਰੇ ਦੇ ਲਈ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਆਟੋ ਵੀ ਚਲਾਉਂਦੇ ਸਨ । ਪਟਿਆਲਾ ਦੇ ਪਿੰਡ ਚੰਦੂਮਾਜਰਾ ਦੇ ਜੰਮਪਲ ਕਾਕਾ ਨੇ ਆਪਣੇ ਘਰ ‘ਚ ਤੰਗੀਆਂ ਤੁਰਸ਼ੀਆਂ ਵੇਖੀਆਂ ਸਨ ।

Kaka image From instagram

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਪਰ ਉਹ ਗਾਉਣ ਦਾ ਸ਼ੌਂਕ ਰੱਖਦੇ ਸਨ । ਹਮੇਸ਼ਾ ਆਟੋ ਚਲਾਉਂਦੇ ਹੋਏ ਉਹ ਕੁਝ ਨਾ ਕੁਝ ਗੁਣਗੁਣਾਉਂਦੇ ਰਹਿੰਦੇ ਸਨ । ਇਹੀ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ।ਗਾਇਕ ਕਾਕਾ ਦਾ ਪਹਿਲਾ ਗੀਤ ੨੦੧੯ ‘ਚ ਰਿਲੀਜ਼ ਹੋਇਆ ਸੀ । ਪਰ ਉਨ੍ਹਾਂ ਨੂੰ ਪਛਾਣ ‘ਲਿਬਾਸ’ ਗੀਤ ਦੇ ਨਾਲ ਅਸਲ ਪਛਾਣ ਮਿਲੀ ।

ਹੋਰ ਪੜ੍ਹੋ : ਬ੍ਰਿਟੇਨ ਦੀ ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਕੋਹਿਨੂਰ ਹੀਰੇ ਨੂੰ ਲੈ ਕੇ ਛਿੜੀ ਚਰਚਾ, ਦਲੀਪ ਸਿੰਘ ਨੇ ਮਹਾਰਾਣੀ ਨੂੰ ਕੀਤਾ ਸੀ ਭੇਂਟ

ਇਸੇ ਗੀਤ ਨੇ ਉਨ੍ਹਾਂ ਨੂੰ ਬੇਸ਼ੁਮਾਰ ਸ਼ੌਹਰਤ ਦਿਵਾਈ । ਇਸੇ ਗੀਤ ਦੇ ਨਾਲ ਉਹ ਦੁਨੀਆ ਭਰ ‘ਚ ਮਸ਼ਹੂਰ ਹੋ ਗਏ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ ਅਤੇ ਇਹ ਸਾਰੇ ਗੀਤ ਹੀ ਮਕਬੂਲ ਹੋਏ ।ਉਹ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ ।

ਇੱਕ ਰਿਪੋਰਟ ਦੇ ਮੁਤਾਬਕ ਜਿਹੜਾ ਕਾਕਾ ਕਦੇ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਦਾ ਸੀ ਉਹ ਹੁਣ ਪੰਦਰਾਂ ਕਰੋੜ ਦੀ ਜਾਇਦਾਦ ਦਾ ਮਾਲਕ ਹੈ । ਇਸ ਮੁਕਾਮ ਨੂੰ ਉਨ੍ਹਾਂ ਨੇ ਮਹਿਜ਼ ਦੋ ਚਾਰ ਸਾਲਾਂ ‘ਚ ਹੀ ਹਾਸਲ ਕਰ ਲਿਆ ਹੈ ।

 

View this post on Instagram

 

A post shared by Kaka (@kaka._.ji)

You may also like