ਇਸ ਔਰਤ ਨੂੰ ਹੈ ਵਿਆਹ ਦੀ Addiction, 52 ਸਾਲ ਦੀ ਉਮਰ 'ਚ ਕੀਤੇ 11 ਵਿਆਹ, 12ਵੇਂ ਪਤੀ ਦੀ ਹੈ ਤਲਾਸ਼ ‘ਚ

Written by  Lajwinder kaur   |  December 06th 2021 04:42 PM  |  Updated: December 06th 2021 04:42 PM

ਇਸ ਔਰਤ ਨੂੰ ਹੈ ਵਿਆਹ ਦੀ Addiction, 52 ਸਾਲ ਦੀ ਉਮਰ 'ਚ ਕੀਤੇ 11 ਵਿਆਹ, 12ਵੇਂ ਪਤੀ ਦੀ ਹੈ ਤਲਾਸ਼ ‘ਚ

ਬਹੁਤ ਸਾਰੇ ਲੋਕਾਂ ਲਈ, ਵਿਆਹ ਦਾ ਮਤਲਬ ਜੀਵਨ ਭਰ ਦੀ ਵਚਨਬੱਧਤਾ ਅਤੇ ਇੱਕ ਅਟੱਲ ਵਾਅਦਾ ਹੁੰਦਾ ਹੈ। ਪਰ ਕਿਸੇ ਨੂੰ ਵਿਆਹ ਕਰਵਾਉਣ ਦੀ ਲਤ ਵੀ ਹੋ ਸਕਦੀ ਹੈ ਇਹ ਸੁਣਨ ਕੇ ਕੁਝ ਅਜੀਬ ਜਿਹਾ ਲੱਗਦਾ ਹੈ। ਜੀ ਹਾਂ ਜ਼ਿਆਦਾਤਰ ਲੋਕਾਂ ਨੂੰ ਦੋ ਜਾਂ ਤਿੰਨ ਜਾਂ ਫਿਰ ਵੱਧ ਤੋਂ ਵੱਧ ਚਾਰ ਸੁਣੇ ਹੋਣਗੇ, ਪਰ ਇੱਕ ਔਰਤ 11 ਵਾਰ ਦੁਲਹਣ ਬਣੀ ਹੈ ਤੇ 11 ਵਾਰ ਵਿਆਹ ਕਰਵਾ ਚੁੱਕੀ ਹੈ ।

ਹੋਰ ਪੜ੍ਹੋ : ਜੋਸ਼ ਦੇ ਨਾਲ ਭਰਿਆ ਸ਼ਾਹਿਦ ਕਪੂਰ ਦੀ ਫ਼ਿਲਮ ‘Jersey’ ਦਾ ਪਹਿਲਾ ਗੀਤ ‘Mehram’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਜੀ ਹਾਂ 52 ਸਾਲਾਂ ਦੀ ਇਹ ਔਰਤ ਨੇ ਆਪਣੇ ਜੀਵਨ ‘ਚ ਗਿਆਰਾਂ ਵਾਰ ਵਿਆਹ ਕਰਵਾ ਚੁੱਕੀ ਹੈ। ਆਓ ਦੱਸਦੇ ਹਾਂ ਇਸ ਔਰਤ ਦੇ ਬਾਰੇ ‘ਚ। ਜੀ ਹਾਂ ਇਹ ਅਜੀਬੋ ਗਰੀਬ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਮੋਨੇਤੇ ਡਾਇਸ Monette Dias ਨਾਮ ਦੀ ਇਹ ਔਰਤ ਅਮਰੀਕਾ ਦੇ ਸੂਬੇ ਉਟਾਹ (UTAH) 'ਚ ਰਹਿੰਦੀ ਹੈ। ਹਾਲ ਹੀ 'ਚ ਉਸਨੂੰ TLC ਦੇ ਪ੍ਰੋਗਰਾਮ Addicted to Marriage 'ਚ ਦੇਖਿਆ ਗਿਆ ਸੀ। ਇਸ ਸ਼ੋਅ 'ਚ 52 ਸਾਲਾ ਇਸ ਮਹੀਨੇ ਨੇ ਆਪਣੇ ਵਿਆਹਾਂ ਬਾਰੇ ਵਿਸਥਾਰ ਨਾਲ ਦੱਸਿਆ।

52 year old woman married 11 times image source- google

ਹੋਰ ਪੜ੍ਹੋ : ਗਦਰ 2: ‘ਤਾਰਾ ਸਿੰਘ’ ਤੇ ‘ਸਕੀਨਾ’ ਦੀ ਜੋੜੀ ਇੱਕ ਵਾਰ ਫਿਰ ਨਜ਼ਰ ਆਈ ਇਕੱਠੀ, ਫ਼ਿਲਮ ਦੇ ਸੈੱਟ ਤੋਂ ਤਸਵੀਰ ਹੋਈ ਵਾਇਰਲ

ਇਹ ਔਰਤ ਜੋ ਕਿ ਵਿਆਹ ਦੀ ਆਦੀ ਹੈ। ਇਹ 52 ਸਾਲਾ ਔਰਤ ਹੁਣ ਤਕ 11 ਵਿਆਹ ਕਰ ਚੁੱਕੀ ਹੈ ਤੇ 12ਵੇਂ ਪਤੀ ਦੀ ਤਿਆਰੀ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਹ 11 ਵਾਰ ਵਿਆਹ ਕਰਵਾ ਚੁੱਕੀ ਹੈ ਤੇ ਹੁਣ ਉਹ 12ਵੀਂ ਵਾਰ ਵੀ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ। ਆਪਣੇ ਆਪ ਨੂੰ ਲੜਕਿਆਂ ਦਾ ਪ੍ਰੇਮੀ ਦੱਸਦੇ ਹੋਏ ਮੋਨੇਤੇ ਡਾਇਸ ਦਾ ਕਹਿਣਾ ਹੈ ਕਿ ਜਦੋਂ ਮੈਂ 2 ਸਾਲ ਦੀ ਸੀ ਤਾਂ ਮੈਨੂੰ ਆਪਣਾ ਪਹਿਲਾ ਕ੍ਰਸ਼ ਹੋਇਆ ਸੀ। ਮੈਂ ਉਦੋਂ ਤੋਂ ਇਸ ਤਰ੍ਹਾਂ ਦੀ ਰਹੀ ਹਾਂ। ਉਹ ਕਹਿੰਦੀ ਹੈ ਕਿ ਮੈਨੂੰ ਤੇਜ਼ੀ ਨਾਲ ਪਿਆਰ ਹੋ ਜਾਂਦਾ ਹੈ। ਹੁਣ ਤਕ ਮੈਨੂੰ ਲਗਭਗ 28 ਵਾਰ ਪ੍ਰਸਤਾਵਿਤ ਕੀਤਾ ਗਿਆ ਹੈ। ਉਹ ਵਿਆਹ ਕਰ ਲੈਂਦੀ ਹੈ ਪਰ ਜਦੋਂ ਰਿਸ਼ਤਾ ਠੀਕ ਨਹੀਂ ਲੱਗਦਾ ਤਾਂ ਉਹ ਇਕ ਨਵੇਂ ਰਿਸ਼ਤੇ ਦੀ ਭਾਲ 'ਚ ਚਲੀ ਜਾਂਦੀ ਹੈ।

ਇਸ ਔਰਤ ਨੇ ਦੱਸਿਆ ਹੈ ਕਿ ਮੇਰੇ ਪਰਿਵਾਰਕ ਮੈਂਬਰ ਮੇਰੇ ਸਾਰੇ ਪਤੀਆਂ ਦੇ ਨਾਮ ਯਾਦ ਨਹੀਂ ਰੱਖ ਪਾਉਂਦੇ ਹਨ, ਉਨ੍ਹਾਂ ਨੂੰ ਇਸ ਨਾਲ ਪਰੇਸ਼ਾਨੀ ਹੁੰਦੀ ਹੈ ਪਰ ਮੈਨੂੰ ਆਪਣੇ ਸਾਰੇ ਪਤੀਆਂ ਦੇ ਨਾਮ ਯਾਦ ਹਨ। ਇਹ ਅਜੀਬੋ ਗਰੀਬ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network