ਕੌਰ ਬੀ ਦਾ ਅੱਜ ਹੈ ਜਨਮ ਦਿਨ, ਜਾਣੋ ਬਲਜਿੰਦਰ ਕੌਰ ਤੋਂ ਕਿਵੇਂ ਕੌਰ ਬੀ ਬਣੀ ਗਾਇਕਾ

written by Shaminder | July 05, 2022

ਕੌਰ ਬੀ (Kaur b) ਦਾ ਅੱਜ ਜਨਮਦਿਨ (Birthday) ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਕੌਰ ਬੀ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਜ਼ਰੀਏ ਖ਼ਾਸ ਜਗ੍ਹਾ ਬਣਾਈ ਹੈ ।ਕੌਰ ਬੀ ਅਕਸਰ ਆਪਣੇ ਪਿੰਡ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਪਰਫਾਰਮ ਕਰਦੀ ਹੁੰਦੀ ਸੀ। ਇਸੇ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਂਕ ਜਾਗਿਆ ਅਤੇ ਇਹੀ ਸ਼ੌਂਕ ਹੌਲੀ ਹੌਲੀ ਉਸ ਦਾ ਪ੍ਰੋਫੈਸ਼ਨ ਬਣ ਗਿਆ ।

kaur-b--min

ਹੋਰ ਪੜ੍ਹੋ : ਗਾਇਕੀ ਦੇ ਨਾਲ-ਨਾਲ ਘੋੜ ਸਵਾਰੀ ਦਾ ਵੀ ਸ਼ੌਂਕ ਰੱਖਦੀ ਹੈ ਕੌਰ ਬੀ, ਸਿੱਖ ਰਹੀ ਘੋੜ ਸਵਾਰੀ

ਕੌਰ ਬੀ ਗਾਇਕੀ ਦੇ ਗੁਰ ਪੁਰਾਣੇ ਗਾਇਕਾਂ ਨੂੰ ਸੁਣ ਸੁਣ ਕੇ ਸਿੱਖੇ ਹਨ । ਉਹ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਸਣੇ ਹੋਰ ਕਈ ਗਾਇਕਾਂ ਨੂੰ ਸੁਣਦੀ ਹੁੰਦੀ ਸੀ ।ਵਾਇਸ ਆਫ ਪੰਜਾਬ ਦੇ ਮੰਚ ‘ਤੇ ਵੀ ਕੌਰ ਬੀ ਪਰਫਾਰਮ ਕਰ ਚੁੱਕੀ ਹੈ। ਗਾਇਕੀ ਦੇ ਨਾਲ ਨਾਲ ਕੌਰ ਬੀ ਨੂੰ ਹੋਰ ਕਈ ਸ਼ੌਂਕ ਵੀ ਹਨ ।

kaur-b-with-brothers ,,,- image from instagram

ਹੋਰ ਪੜ੍ਹੋ : ਕੌਰ ਬੀ ਨੇ ਸਿੱਧੂ ਮੂਸੇਵਾਲਾ ਦੀ ਮੰਗੇਤਰ ਦੇ ਦਰਦ ਨੂੰ ਕੀਤਾ ਬਿਆਨ, ਕਿਹਾ ‘ਇਹ ਵੇਖ ਨਹੀਂ ਹੁੰਦਾ’

ਉਹ ਘੋੜ-ਸਵਾਰੀ ਦਾ ਸ਼ੌਂਕ ਵੀ ਰੱਖਦੀ ਹੈ ਅਤੇ ਏਨੀਂ ਦਿਨੀਂ ਘੋੜ ਸਵਾਰੀ ਸਿੱਖਦੀ ਨਜ਼ਰ ਆਉਂਦੀ ਹੈ ।ਗਾਇਕੀ ਦੇ ਖੇਤਰ ‘ਚ ਅੱਗੇ ਵੱਧਣ ‘ਚ ਬੰਟੀ ਬੈਂਸ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਬਲਜਿੰਦਰ ਕੌਰ ਤੋਂ ਉਹ ਕੌਰ ਬੀ ਨਾਮ ਬੰਟੀ ਬੈਂਸ ਵੱਲੋਂ ਹੀ ਦਿੱਤਾ ਗਿਆ ਸੀ । ਹਾਲ ਹੀ ‘ਚ ਉਨ੍ਹਾਂ ਨੇ ਮੋਹਾਲੀ ‘ਚ ਨਵਾਂ ਘਰ ਲਿਆ ਹੈ ।

kaur b song-min image from kaur b song

ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਸੋਸ਼ਲ ਮੀਡੀਆ ‘ਤੇ ਕੌਰ ਬੀ ਦੀ ਵੱਡੀ ਫੈਨ ਫਾਲਵਿੰਗ ਹੈ ਅਤੇ ਉਸ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਉਸ ਦੇ ਪ੍ਰਸ਼ੰਸਕ ਇੰਤਜ਼ਾਰ ਕਰਦੇ ਹਨ । ਏਨੀਂ ਦਿਨੀਂ ਲੰਮੇ ਸਮੇਂ ਬਾਅਦ ਉਹ ਵਿਦੇਸ਼ ਟੂਰ ‘ਤੇ ਹੈ । ਜਿੱਥੇ ਵੱਖ ਵੱਖ ਦੇਸ਼ਾਂ ਦੇ ਸ਼ਹਿਰਾਂ ‘ਚ ਉਹ ਪਰਫਾਰਮ ਕਰੇਗੀ ।

You may also like